ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀ ਜਿੱਥੇ ਪਹਿਲਾਂ ਹੀ ਕੁਦਰਤੀ ਆਫਤਾਂ ਕਾਰਨ ਪ੍ਰੇਸ਼ਾਨ ਹੋਏ ਪਏ ਹਨ, ਉੱਥੇ ਹੀ ਨਾਰਥ ਆਈਲੈਂਡ ਦੇ ਵਾਇਆਹੀ ਬੀਚ ਦੇ ਇਲਾਕੇ ਵਿੱਚ ਸਮੁੰਦਰ ਤੱਲ ਤੋਂ ਉੱਠੇ ਟੋਰਨੇਡੋ ਵਲੋਂ ਘਰਾਂ ਦਾ ਕਾਫੀ ਨੁਕਸਾਨ ਪਹੁੰਚਾਏ ਜਾਣ ਦੀ ਖਬਰ ਹੈ। ਰਿਹਾਇਸ਼ੀਆਂ ਅਨੁਸਾਰ ਸਵੈਰੇ 8 ਵਜੇ ਦੇ ਕਰੀਬ ਆਏ ਟੋਰਨੇਡੋ ਨੇ ਇਲਾਕੇ ਵਿੱਚ ਕਾਫੀ ਦਹਿਸ਼ਤ ਭਰਿਆ ਮਾਹੌਲ ਪੈਦਾ ਕੀਤਾ, ਕਿਸੇ ਮਿਜਾਈਲ ਦੀ ਤਿੱਖੀ ਆਵਾਜ ਦੇ ਨਾਲ ਇਸ ਨੇ ਕਈ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਕਈ ਦਰੱਖਤ ਵੀ ਜੜੋਂ ਪੁੱਟ ਦਿੱਤੇ।
ਰਿਹਾਇਸ਼ੀਆਂ ਅਨੁਸਾਰ ਇਸ ਟੋਰਨੇਡੋ ਦੀ ਚੌੜਾਈ 100 ਮੀਟਰ ਦੇ ਕਰੀਬ ਸੀ ਤੇ ਉੱਚਾਈ ਸੈਂਕੜੇ ਫੁੱਟ ਸੀ, ਜੋ ਕਿ ਬਹੁਤ ਹੀ ਖੌਫਨਾਕ ਸੀ। ਰਿਹਾਇਸ਼ੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਵਾਪਰੀ ਇਹ ਸਭ ਤੋਂ ਖਤਰਨਾਕ ਮੌਸਮੀ ਘਟਨਾਵਾਂ ‘ਚੋਂ ਇੱਕ ਹੈ।