International News

ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਜ਼ ਵਲੋਂ ਸ਼ਲਾਘਾ ਯੋਗ ਫੈਸਲਾ

ਆਸਟ੍ਰੇਲੀਆ ਵਿੱਚ ਉਚੇਰੀ ਵਿੱਦਿਆ ਹਾਸਿਲ ਕਰਨ ਦੀ ਇੱਛਾ ਲੈਕੇ ਪੜ੍ਹਾਈ ਕਰਨ ਪੁੱਜੇ ਭਾਰਤੀ ਮੂਲ ਦੇ ਵਿਦਿਆਰਥੀ ਦੇਵਰਿਸ਼ੀ ਦੇਕਾ ਨੂੰ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਜ਼ ਵਲੋਂ ਪਰਮਾਨੈਂਟ ਰੈਜੀਡੈਂਸੀ ਐਲਾਨ ਦਿੱਤੀ ਗਈ ਹੈ। ਦਰਅਸਲ ਹੋਬਾਰਟ ਵਿੱਚ ਇੱਕ ਹਮਲੇ ਦਾ ਸ਼ਿਕਾਰ ਹੋਇਆ ਦੇਵਰਿਸ਼ੀ ਅਧਰੰਗ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਆਸਟ੍ਰੇਲੀਆ ਦੀ ਪੱਕੀ ਰਿਹਾਇਸ਼ ਦੇਣ ਦੀ ਮੰਗ ਕੀਤੀ ਗਈ ਸੀ। ਦੇਵਰਿਸ਼ੀ ਦੇ ਮਾਪੇ ਇਸ ਮੌਕੇ ਬਹੁਤ ਖੁਸ਼ ਸਨ, ਕਿਉਂਕਿ ਇਹ ਖਬਰ ਉਸਦੇ ਵਿਦਿਆਰਥੀ ਵੀਜਾ ਖਤਮ ਹੋਣ ਦੇ ਸਿਰਫ ਇੱਕ ਘੰਟੇ ਬਾਅਦ ਹੀ ਆ ਗਈ ਸੀ।

Video