ਡਿਪਟੀ ਹੈਲਥ ਐਂਡ ਡਿਸੇਬਲਟੀ ਕਮਿਸ਼ਨਰ ਨੂੰ ਇੱਕ ਮਹਿਲਾ ਵਲੋਂ ਪੁੱਜੀ ਸ਼ਿਕਾਇਤ ‘ਤੇ ਕਾਰਵਾਈ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਮਹਿਲਾ ਦੀ ਸਕੈਨ ਕਰਨ ਵਾਲੇ ਰੇਡੀਓਲੋਜੀਸਟ ਅਤੇ ਉਸਦੀ ਦਾਈ ਵਲੋਂ ਵਰਤੀ ਕੁਤਾਹੀ ਕਾਰਨ ਮਹਿਲਾ ਨੂੰ ਆਪਣਾ ਬੱਚਾ ਗੁਆਉਣਾ ਪਿਆ ਤੇ ਇਸ ਲਈ ਕਮਿਸ਼ਨ ਨੇ ਮਹਿਲਾ ਤੋਂ ਮੁਆਫੀ ਵੀ ਮੰਗੀ ਹੈ। ਦਰਅਸਲ ਮਹਿਲਾ ਦੀ ਹੋਈ ਸਕੈਨ ਜਿਸ ਵਿੱਚ ਇਹ ਪਤਾ ਲੱਗਿਆ ਸੀ ਕਿ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਦਾ ਵਾਧਾ ਸਹੀ ਢੰਗ ਨਾਲ ਨਹੀਂ ਹੋ ਰਿਹਾ, ਉਹ ਸਕੈਨ ਸਮਾਂ ਰਹਿੰਦਿਆਂ ਦਾਈ ਨੂੰ ਨਹੀਂ ਭੇਜੀ ਗਈ ਅਤੇ ਇਸ ਸਕੈਨ ਸਬੰਧੀ ਦਾਈ ਨੇ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਬੱਚੇ ਨੂੰ ਬਚਾਇਆ ਨਾ ਜਾ ਸਕਿਆ। ਰੇਡੀਓਲੋਜਿਸਟ ਨੂੰ ਲਿਖਤੀ ਵਿੱਚ ਮੁਆਫੀ ਮੰਗਣ ਦੇ ਨਾਲ, ਭਵਿੱਖ ਵਿੱਚ ਆਪਣੇ ਕੰਮ ਪ੍ਰਤੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਆਦੇਸ਼ ਹੋਏ ਹਨ। ਮਹਿਲਾ ਤੇ ਉਸਦੇ ਪਾਰਟਨਰ ਦਾ ਨਾਮ ਗੁਪਤ ਰੱਖਿਆ ਗਿਆ ਹੈ।