ਨਿਊਜੀਲੈਂਡ ਐਂਬੂਲੈਂਸ ਸੈਂਟ ਜੋਨਸ ਲਈ ਕੰਮ ਕਰਦੀ ਪੰਜਾਬਣ ਪਿੰਕੀ ਲਾਲ ਨੂੰ ਅਗਲੇ ਮਹੀਨੇ ਨਿਊਜੀਲੈਂਡ ਦੇ ਗਵਰਨਰ ਜਨਰਲ ਵਲੋਂ ਵਿਸ਼ੇਸ਼ ਸਨਮਾਨ ਹਾਸਿਲ ਹੋਣਾ ਹੈ।
ਇਸ ਸਨਮਾਨ ਲਈ ਨਿਊਜੀਲੈਂਡ ਦੇ 72 ਐਂਬੂਲੈਂਸ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਇਹ ਸਨਮਾਨ ਦਿੱਤਾ ਜਾਣਾ ਹੈ ਤੇ ਪਿੰਕੀ ਲਾਲ ਵੀ ਇਨ੍ਹਾਂ ਵਿੱਚੋਂ ਇੱਕ ਹੈ।
ਪਿੰਕੀ ਲਾਲ ਡੁਨੇਡਿਨ ਵਿੱਚ ਸੈਂਟ ਜੋਨਸ ਐਂਬੂਲੈਂਸ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਪਿੰਕੀ ਲਾਲ ਨੇ ਆਪਣਾ ਇਹ ਕਰੀਅਰ ਮਾਸਟਰ ਆਫ ਸਾਇੰਸ ਦੀ ਪੜ੍ਹਾਈ ਦੇ ਦੌਰਾਨ ਹੀ ਸ਼ੁਰੂ ਕਰ ਲਿਆ ਸੀ।
ਜੂਨ 2015 ਵਿੱਚ ਵੀ ਪਿੰਕੀ ਲਾਲ ਨੂੰ ਦ ਗ੍ਰੇਂਡ ਪ੍ਰਾਇਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ 2020 ਵਿੱਚ ਪਿੰਕੀ ਲਾਲ ਨੂੰ ਯੂਨੀਵਰਸਿਟੀ ਆਫ ਓਟੇਗੋ ਵਲੋਂ ‘ਯੰਗ ਐਲਮਨਾਇ ਅਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਪਿੰਕੀ ਲਾਲ ਨੂੰ ਅਗਲੇ ਮਹੀਨੇ ਮਿਲਣ ਵਾਲੇ ਸਨਮਾਨ ਨੂੰ ਕਿੰਗ ਚਾਰਲਸ 3 ਵਲੋਂ ਹਾਮੀ ਭਰਨ ਤੋਂ ਬਾਅਦ ਹਾਸਿਲ ਹੋਇਆ ਹੈ, ਜੋ ਕਿ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਉਪਲਬਧੀ ਹੈ।