Local News

ਪੁਰਾਣੀ ਕਾਰ ਖ੍ਰੀਦਣ ਤੋਂ ਪਹਿਲਾਂ ਰਹੋ ਸਾਵਧਾਨ!!

ਆਕਲੈਂਡ ਆਕਲੈਂਡ ਦੇ ਹੜ੍ਹਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਗੱਡੀਆਂ ਹੜ੍ਹਾਂ ਦੇ ਪਾਣੀ ਕਾਰਨ ਨੁਕਸਾਨੀਆਂ ਗਈਆਂ ਹਨ। ਇੰਸ਼ੋਰੈਂਸ ਕਾਉਂਸਲ ਆਫ ਨਿਊਜੀਲੈਂਡ ਅਨੁਸਾਰ ਹੁਣ ਤੱਕ ਸੈਂਕੜੇ ਅਜਿਹੀਆਂ ਗੱਡੀਆਂ ਨੂੰ ਖਤਮ ਕੀਤਾ ਗਿਆ ਹੈ, ਜੋ ਹੜ੍ਹਾਂ ਦੇ ਪਾਣੀ ਵਿੱਚ ਨੁਕਸਾਨੀਆਂ ਗਈਆਂ ਸਨ, ਪਰ ਹਜਾਰਾਂ ਗੱਡੀਆਂ ਅਜਿਹੀਆਂ ਅਜੇ ਮਾਰਕੀਟ ਵਿੱਚ ਚੱਲ ਵੀ ਰਹੀਆਂ ਹੋਣਗੀਆਂ।

ਸੋ ਜੇ ਤੁਸੀਂ ਪੁਰਾਣੀ ਗੱਡੀ ਖ੍ਰੀਦ ਰਹੇ ਹੋ ਤਾਂ ਤੁਹਾਨੂੰ ਸਾਵਧਾਨੀ ਵਰਤਣੀ ਬਹੁਤ ਜਰੂਰੀ ਹੈ, ਕਿਉਂਕਿ ਹੜ੍ਹਾਂ ਦਾ ਨਮਕੀਨ ਪਾਣੀ ਇੰਜਣ ਨੂੰ ਭਾਂਵੇ ਜਿਆਦਾ ਨੁਕਸਾਨ ਨਾ ਪਹੁੰਚਾਏ, ਪਰ ਗੱਡੀ ਦੇ ਇਲੈਕਟ੍ਰੋਨਿਕ ਸਿਸਟਮ ਨੂੰ ਨਸ਼ਟ ਕਰ ਸਕਦਾ ਹੈ। ਇਸ ਕਾਰਨ ਸਭ ਤੋਂ ਜਿਆਦਾ ਖਤਰਾ ਗੱਡੀ ਨੂੰ ਅੱਗ ਲੱਗਣ ਦਾ ਵੀ ਹੋ ਸਕਦਾ ਹੈ। ਕਿਉਂਕਿ ਲੰਬੇ ਸਮੇਂ ਵਿੱਚ ਪਾਣੀ ਵਿਚਲਾ ਨਮਕ ਇਲੈਕਟ੍ਰੋੋਨਿਕ ਬੈਟਰੀਆਂ ਨੂੰ ਖੋਰ ਕੇ ਅੱਗ ਲੱਗਣ ਦਾ ਕਾਰਨ ਬਣਦਾ ਹੈ। ਸੋ ਜੇ ਤੁਸੀਂ ਪੁਰਾਣੀ ਗੱਡੀ ਖ੍ਰੀਦ ਰਹੇ ਹੋ ਤਾਂ ਇਹ ਜਾਨਣ ਲਈ ਕਿ ਇਸ ਨੂੰ ਹੜ੍ਹਾਂ ਕਾਰਨ ਨੁਕਸਾਨ ਪੁੱਜਾ ਹੈ ਜਾਂ ਨਹੀਂ, ਕੁਝ ਤਰੀਕੇ ਹਨ। ਜਦੋਂ ਵੀ ਗੱਡੀ ਚੈੱਕ ਕਰਨ ਜਾਓ ਤਾਂ ਇਹ ਸੁੰਘਣ ਦੀ ਕੋਸ਼ਿਸ਼ ਕਰੋ ਕਿ ਗੱਡੀ ਵਿੱਚੋਂ ਸੀਲਣ ਦੀ ਬਦਬੂ ਤਾਂ ਨਹੀਂ ਆ ਰਹੀ, ਇਸ ਤੋਂ ਇਲਾਵਾ ਗੱਡੀ ਦੇ ਸ਼ੀਸ਼ੇ ਬੰਦ ਕਰਕੇ ਗੱਡੀ ਚਲਾਓ, ਇਸ ਨਾਲ ਗੱਡੀ ਦੇ ਅੰਦਰਲਾ ਮੋਇਸਚਰਰ ਗੱਡੀ ਦੇ ਸ਼ੀਸ਼ਿਆਂ ‘ਤੇ ਤਰੇਲ ਦੇ ਰੂਪ ਵਿੱਚ ਇੱਕਠਾ ਹੋ ਜਾਏਗਾ, ਜਿਸ ਤੋਂ ਸਿੱਧ ਹੋਏਗਾ ਕਿ ਇਹ ਗੱਡੀ ਹੜ੍ਹਾਂ ਦੇ ਪਾਣੀ ਕਾਰਨ ਨੁਕਸਾਨੀ ਗਈ ਸੀ। ਇਸ ਤੋਂ ਇਲਾਵਾ ਕਿਸੇ ਚੰਗੇ ਮਕੈਨਿਕ ਦੀ ਸਲਾਹ ਵੀ ਲਓ। ਕੁਝ ਪੈਸੇ ਦਾ ਲਾਲਚ ਜਿੰਦਗੀ ਤੋਂ ਵੱਧ ਕੇ ਨਹੀਂ ਹੋ ਸਕਦਾ।

Video