ਆਕਲੈਂਡ ਸਾਈਕਲੋਨ ਗੈਬਰੀਆਲ ਦੌਰਾਨ ਹੜ੍ਹ ਪੀੜਿਤਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਤੇ ਇਸ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਵਲੰਟੀਅਰ ਫਾਇਰ ਫਾਈਟਰ ਕਰੇਗ ਸਟੀਵਨਜ਼ ਦੇ ਸਨਮਾਨ ਵਿੱਚ ਅੱਜ ਮੁਰੀਵੇਅ ਵਿਖੇ ‘ਸੈਲੀਬਰੇਸ਼ਨ ਆਫ ਲਾਈਫ’ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਸ਼ਰਧਾਂਜਲੀ ਦੇਣ ਲਈ ਸੈਂਕੜੇ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਪੁੱਜੇ। ਦੱਸਦੀਏ ਕਿ ਇਸੇ ਥਾਂ ‘ਤੇ ਹਫਤਾ ਪਹਿਲਾਂ ਹੀ ਕਰੇਗ ਦੇ ਸਾਥੀ ਫਾਇਰ ਫਾਈਟਰ ਡੇਵ ਵੇਨ ਜਵੇਨਬਰਗ ਨੂੰ ਵੀ ਅੰਤਿਮ ਵਿਦਾਈ ਦਿੱਤੀ ਗਈ ਸੀ, ਜੋ ਕਰੇਗ ਦੇ ਨਾਲ ਇੱਕ ਮਹਿਲਾ ਅਤੇ ਉਸਦੇ ਘਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪਾਣੀ ਕੱਢਣ ਲਈ ਰਾਹ ਬਣਾ ਰਹੇ ਸਨ, ਪਰ ਢਿੱਗ ਡਿੱਗਣ ਕਾਰਨ ਦੋਨੋਂ ਹਾਦਸੇ ਦਾ ਸ਼ਿਕਾਰ ਹੋ ਗਏ।
ਆਕਲੈਂਡ (ਹਰਪ੍ਰੀਤ ਸਿੰਘ) – ਸਾਈਕਲੋਨ ਗੈਬਰੀਆਲ ਦੌਰਾਨ ਹੜ੍ਹ ਪੀੜਿਤਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਤੇ ਇਸ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਵਲੰਟੀਅਰ ਫਾਇਰ ਫਾਈਟਰ ਕਰੇਗ ਸਟੀਵਨਜ਼ ਦੇ ਸਨਮਾਨ ਵਿੱਚ ਅੱਜ ਮੁਰੀਵੇਅ ਵਿਖੇ ‘ਸੈਲੀਬਰੇਸ਼ਨ ਆਫ ਲਾਈਫ’ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਸ਼ਰਧਾਂਜਲੀ ਦੇਣ ਲਈ ਸੈਂਕੜੇ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਪੁੱਜੇ। ਦੱਸਦੀਏ ਕਿ ਇਸੇ ਥਾਂ ‘ਤੇ ਹਫਤਾ ਪਹਿਲਾਂ ਹੀ ਕਰੇਗ ਦੇ ਸਾਥੀ ਫਾਇਰ ਫਾਈਟਰ ਡੇਵ ਵੇਨ ਜਵੇਨਬਰਗ ਨੂੰ ਵੀ ਅੰਤਿਮ ਵਿਦਾਈ ਦਿੱਤੀ ਗਈ ਸੀ, ਜੋ ਕਰੇਗ ਦੇ ਨਾਲ ਇੱਕ ਮਹਿਲਾ ਅਤੇ ਉਸਦੇ ਘਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪਾਣੀ ਕੱਢਣ ਲਈ ਰਾਹ ਬਣਾ ਰਹੇ ਸਨ, ਪਰ ਢਿੱਗ ਡਿੱਗਣ ਕਾਰਨ ਦੋਨੋਂ ਹਾਦਸੇ ਦਾ ਸ਼ਿਕਾਰ ਹੋ ਗਏ।