ਭਾਰਤ ਨੇ ਤੀਜੇ ਵਨਡੇ ਵਿੱਚ ਸ਼੍ਰੀਲੰਕਾ ਨੂੰ 317 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ 46ਵਾਂ ਸੈਂਕੜਾ ਲਗਾਉਂਦੇ ਹੋਏ 166 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸ਼ੁਭਮਨ ਗਿੱਲ ਨੇ ਵੀ ਸੈਂਕੜਾ ਲਗਾਇਆ। ਪੂਰੇ ਮੈਚ ਵਿੱਚ ਭਾਰਤੀ ਟੀਮ ਅਤੇ ਭਾਰਤੀ ਖਿਡਾਰੀਆਂ ਨੇ ਕਈ ਵੱਡੇ ਰਿਕਾਰਡ ਬਣਾਏ।
