Local News

ਕਾਮਰੇਡ ਅਵਤਾਰ ਭਾਰਟਾ (ਪੁੱਕੀਕੋਈ) ਦਾ ਦੇਹਾਂਤ , ਬੁੱਧਵਾਰ 15 ਮਾਰਚ ਨੂੰ ਵੀਰੀ ਵਿਖੇ ਹੋਵੇਗਾ ਅੰਤਿਮ ਸੰਸਕਾਰ ।

(ਐਨ ਜੈੱਡ ਪੰਜਾਬੀ ਨਿਊਜ ਸਰਵਿਸ ) ਕਾਮਰੇਡ ਅਵਤਾਰ ਭਾਰਟਾ ਖੁਰਦ (ਨਵਾਂ ਸ਼ਹਿਰ) ਜੋ ਕੁੱਝ ਮਹੀਨੇ ਬਿਮਾਰ ਰਹਿਣ ਤੋਂ ਬਾਦ 64 ਸਾਲ ਦੀ ਉਮਰ ਵਿੱਚ ਵਿਗੋਚਾ ਦੇ ਗਏ ਹਨ ।

ਕਾਮਰੇਡ ਅਵਤਾਰ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਸੀ ਪੀ ਐਮ (CPM) ਵਿੱਚ ਲੱਗਭਗ 10 ਸਾਲ ਕੰਮ ਕੀਤਾ l ਸਟੇਜ ਤੇ ਨਾਟਕਾਂ ਵਿੱਚ ਸੀਨੀਅਰ ਕਲਾਕਾਰ ਦੀ ਅਹਿਮ ਭੂਮਿਕਾ ਨਿਭਾਈ ।

ਕਾਮਰੇਡ ਅਵਤਾਰ ਭਾਰਟਾ ਤਕਰੀਬਨ ਪਿਛਲੇ 34 ਸਾਲ ਤੋਂ ਨਿਊਜ਼ੀਲੈਂਡ ਦੇ ਸ਼ਹਿਰ ਪੁੱਕੀਕੋਹੀ (ਸਾਊਥ ਔਕਲੈਂਡ) ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ ।

ਨਿਊਜ਼ੀਲੈਂਡ ਵਿੱਚ ਉਨ੍ਹਾਂ ਦੇ ਬੇਟੇ ਅਮਨਦੀਪ ਨਾਲ 02102951045 ਰਿਹਾਇਸ਼ 224, Victoria Street West, Pukekohe ਸੰਪਰਕ ਕੀਤਾ ਜਾ ਸਕਦਾ ਹੈ ।

ਕਾਮਰੇਡ ਅਵਤਾਰ ਭਾਰਟਾ ਦਾ ਅੰਤਿਮ ਸੰਸਕਾਰ 15 ਮਾਰਚ ਨੂੰ ਐਨ ਫਿਊਨਰਲ ਹੋਮ ਵੀਰੀ ਵਿਖੇ ਦੁਪਹਿਰ 1 ਵਜੇ ਹੋਵੇਗਾ । ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਅਤੇ ਡਾਃ ਬੀ ਆਰ ਅੰਬੇਦਕਰ ਸੁਸਾਇਟੀ ਵੱਲੋਂ ਅਵਤਾਰ ਤਰਕਸ਼ੀਲ , ਸਾਥੀ ਧਰਮਪਾਲ ਅਤੇ ਰੇਸ਼ਮ ਕਰੀਮਪੁਰੀ ਵੱਲੋਂ ਜਿੱਥੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ । ਉੱਥੇ ਪ੍ਰਗਤੀਸ਼ੀਲ ਸਾਥੀਆਂ ਨੂੰ ਕਾਮਰੇਡ ਅਵਤਾਰ ਭਾਰਟਾ ਦੀ ਅੰਤਿਮ ਵਿਦਾਇਗੀ ਸਮਾਗਮ ਵਿੱਚ ਹਾਜਰ ਹੋਣ ਦੀ ਬੇਨਤੀ ਵੀ ਕੀਤੀ ।

Video