Local News

ਆਕਲੈਂਡ ਸ਼ਰੇਆਮ ਘੁੰਮ ਰਹੀ ਮਹਿਲਾ ਕਾਤਲ

ਜੇ ਤੁਸੀਂ ਆਕਲੈਂਡ ਵਿੱਚ ਜਾਂ ਆਕਲੈਂਡ ਤੋਂ ਬਾਹਰ ਕਿਤੇ ਵੀ ਇਸ ਮਹਿਲਾ, ਜਿਸਦਾ ਨਾਮ ਵਿਟਨੀ ਬਰਗਰਸ ਹੈ, ਨੂੰ ਦੇਖੋ ਤਾਂ ਇਸਤੋਂ ਦੂਰੀ ਬਣਾਕੇ ਰੱਖੋ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿਓ। ਪੁਲਿਸ ਨੂੰ ਵਿਟਨੀ ਦੀ ਭਾਲ, ਐਤਵਾਰ ਸਵੇਰੇ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਹੈ। ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਅਨੁਸਾਰ ਵਿਟਨੀ ਕਿਸੇ ਲਈ ਵੀ ਖਤਰਾ ਸਾਬਿਤ ਹੋ ਸਕਦੀ ਹੈ ਅਤੇ ਉਸਨੂੰ ਦੇਖੇ ਜਾਣ ‘ਤੇ ਉਸ ਤੋਂ ਦੂਰੀ ਬਣਾਕੇ ਰੱਖੋ ਤੇ ਤੁਰੰਤ 111 ‘ਤੇ ਕਾਲ ਕਰੋ। ਦਰਅਸਲ ਪੁਲਿਸ ਨੂੰ ਇੱਕ ਵਿਅਕਤੀ ਦੀ ਲਾਸ਼ ਇੱਕ ਕਾਰ ਵਿੱਚੋਂ ਸਾਈਮੰਡਸ ਸਟਰੀਟ ਦੀ ਕਾਰ ਪਾਰਕ ‘ਚੋਂ ਸਵੇਰੇ 5.20 ਦੇ ਕਰੀਬ ਮਿਲੀ ਸੀ ਤੇ ਵਿਟਨੀ ਇਸ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਮੰਨੀ ਜਾ ਰਹੀ ਹੈ

Video