ਡਿਟੈਕਟਿਵ ਇੰਸਪੈਕਟਰ ਕ੍ਰਿਸ ਬੇਰੀ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਜੇ ‘ਹਨੀ ਬੇਅਰ ਹਾਊਸ ਬੀਅਰ ਦੀ 473 ਐਮ ਐਲ ਦੀ ਪੈਕਿੰਗ ਵਾਲੀ ਬੀਅਰ ਤੁਹਾਨੂੰ ਕਿਤੇ ਮਿਲੇ ਤਾਂ ਇਸ ਨੂੰ ਨਾ ਪੀਤਾ ਜਾਏ, ਕਿਉਂਕਿ ਇਸ ਵਿੱਚ ਮੈਥ ਨਾਮ ਦਾ ਨਸ਼ਾ ਹੋ ਸਕਦਾ ਹੈ।
ਦਰਅਸਲ ਤਸਕਰਾਂ ਵਲੋਂ ਇਸ ਬੀਅਰ ਦੀ ਪੈਕਿੰਗ ਨੂੰ ਨਸ਼ੇ ਦੀ ਤਸਕਰੀ ਲਈ ਵਰਤਿਆ ਗਿਆ ਹੈ। ਵੈਸੇ ਤਾਂ ਇਹ ਬੀਅਰ ਸੇਲ ਲਈ ਸਟੋਰਾਂ ‘ਤੇ ਉਪਲਬਧ ਨਹੀਂ ਹੈ, ਪਰ ਪੁਲਿਸ ਨੂੰ ਚਿੰਤਾ ਹੈ ਕਿ ਇਸਦੇ ਬਾਵਜੂਦ ਕਈ ਅਸੋਸ਼ੀਏਟਸ ਇਸ ਨੂੰ ਲੋਕਾਂ ਵਿੱਚ ਵੰਡਣ ਦਾ ਘਿਨੌਣਾ ਕੰਮ ਕਰ ਸਕਦੇ ਹਨ ਤੇ ਇਸੇ ਲਈ ਸਾਵਧਾਨ ਰਿਹਾ ਜਾਏ।