ਐਮਰੀਟੇਸ ਵਲੋਂ ਦਿਖਾਏ ਗਲਤ ਇਸ਼ਤਿਹਾਰ ਦੇ ਕਾਰਨ ‘ਫੇਅਰ ਟਰੈਡਿੰਗ ਐਕਟ’ ਨਿਯਮਾਂ ਅਧੀਨ ਏਅਰਲਾਈਨ ਨੂੰ $13,555 ਦਾ ਹਰਜਾਨਾ ਆਪਣੇ ਗ੍ਰਾਹਕ ਨੂੰ ਅਦਾ ਕਰਨ ਦੇ ਹੁਕਮ ਹੋਏ ਹਨ।
ਦਰਅਸਲ ਟੌਰੰਗਾ ਵਾਸੀ ਮਾਰਕ ਮੋਰਗਨ ਨੇ ਐਮੀਰੇਟਸ ਏਅਰਲਾਈਨ ਦਾ ਇੱਕ ਇਸ਼ਤਿਹਾਰ ਦੇਖਿਆ ਸੀ, ਜਿਸ ਵਿੱਚ ਨਿਊਜੀਲੈਂਡ ਵਾਸੀਆਂ ਲਈ ਬਿਜਨੈਸ ਕਲਾਸ ਦੇ ਯਾਤਰੀਆਂ ਨੂੰ ਕਈ ਸੁਵਿਧਾਵਾਂ ਦੇਣ ਦੀ ਗੱਲ ਕਹੀ ਗਈ ਸੀ, ਸੁਵਿਧਾਵਾਂ ਵਿੱਚ ਵਧੀਆ ਆਧੁਨਿਕ ਗੱਦੇਦਾਰ, ਪੂਰੀ ਫਲੈਟ ਹੋਣ ਵਾਲੀ ਸੀਟ, ਇੰਟਰਨੈਟ, ਵਧੀਆ ਮਨੋਰੰਜਨ ਸਿਸਟਮ ਦੇਣ ਬਾਰੇ ਕਿਹਾ ਗਿਆ ਸੀ।
ਪਰ ਪਰਿਵਾਰ ਸਮੇਤ ਇੰਗਲੈਂਡ ਗਏ ਮੋਰਗਨ ਨੂੰ ਇਨ੍ਹਾਂ ਵਿੱਚੋਂ ਇੱਕ ਸੁਵਿਧਾ ਵੀ ਵਧੀਆ ਦਰਜੇ ਦੀ ਨਹੀਂ ਮਿਲੀ, ਕਿਉਂਕਿ ਮੋਰਗਨ ਨੇ ਜਿਸ ਜਹਾਜ ਵਿੱਚ ਸਫਰ ਕੀਤਾ ਉਹ ਪੁਰਾਣਾ ਸੀ ਤੇ ਇਹ ਸੁਵਿਧਾਵਾਂ ਆਧੁਨਿਕ ਨਵੇਂ ਜਹਾਜ ਵਿੱਚ ਮੁੱਹਈਆ ਕਰਵਾਈਆਂ ਗਈਆਂ ਸਨ।
ਮੋਰਗਨ ਨੇ ਇਸ਼ਤਿਹਾਰ ਨੂੰ ਗੁੰਮਰਾਹ ਕਰਨ ਵਾਲਾ ਤੇ ਫੇਅਰ ਟਰੈਡਿੰਗ ਐਕਟ ਦੇ ਖਿਲਾਫ ਦੱਸਿਆ ਤੇ ਟ੍ਰਿਬਿਊਨਲ ਕੋਲ ਇਸ ਦੀ ਸ਼ਿਕਾਇਤ ਕੀਤੀ, ਜਿੱਥੇ ਫੈਸਲਾ ਮੋਰਗਨ ਦੇ ਹੱਕ ਵਿੱਚ ਹੋਇਆ।
ਐਮੀਰੇਟਸ ਨੇ ਆਪਣੇ ਪੱਖ ਵਿੱਚ ਇਹ ਦਲੀਲ ਵੀ ਦਿੱਤੀ ਸੀ ਕਿ ਇਸ਼ਤਿਹਾਰ ਵਿੱਚ ਛੋਟੇ ਅੱਖਰਾਂ ਵਿੱਚ ਇਹ ਸੁਵਿਧਾ ਸ਼ਰਤੀਆ ਨਹੀਂ ਦੱਸੀ ਗਈ ਸੀ, ਪਰ ਇਸਦੇ ਬਾਵਜੂਦ ਫੈਸਲਾ ਮੋਰਗਨ ਦੇ ਹੱਕ ਵਿੱਚ ਹੀ ਸੁਣਾਇਆ ਗਿਆ ਹੈ।