Local News

$600,000 ਦਾ ਘਪਲਾ ਕਰਨ ਵਾਲੇ ਭਾਰਤੀ ਜੋੜੇ ਨੂੰ ਆਕਲੈਂਡ ਜਿਲ੍ਹਾ ਅਦਾਲਤ ਵਲੋਂ ਹੋਇਆ ਸਜਾ ਦਾ ਐਲਾਨ

ਭਾਰਤੀ ਮੂਲ ਦੇ ਯੋਗਿਤਾ ਤੇ ਰਾਜੇਸ਼ ਨੂੰ 16 ਸਾਲ ਤੱਕ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਨੂੰ $600,000 ਦੀ ਰਾਸ਼ੀ ਧੋਖੇ ਨਾਲ ਹਾਸਿਲ ਕਰਨ ਦੇ ਦੋਸ਼ ਹੇਠ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਸਜਾ ਸੁਣਾਈ ਗਈ ਹੈ।

ਦੋਨਾਂ ਨੇ ਇਸ ਕਾਰੇ ਨੂੰ 2001 ਤੋਂ 2017 ਦੇ ਵਿਚਾਲੇ ਕਰੀਬ 16 ਸਾਲ ਤੱਕ ਅੰਜਾਮ ਦਿੱਤਾ ਅਤੇ ਇਸ ਦੌਰਾਨ ਦੋਨਾਂ ਨੇ ਆਪਣੇ ਪੱਧਰ ‘ਤੇ ਅਣਇਮਪਲਾਇਮੈਂਟ, ਬਿਮਾਰੀ ਤੇ ਹੋਰ ਡੋਮੈਸਟਿਕ ਬੈਨੇਫਿਟ ਹਾਸਿਲ ਕੀਤੇ।

ਯੋਗਿਤਾ ਦੀ ਉਮਰ ਇਸ ਵੇਲੇ 46 ਸਾਲ ਅਤੇ ਰਾਜੇਸ਼ ਦੀ ਉਮਰ 55 ਸਾਲ ਹੈ ਅਤੇ ਦੋਨੋਂ ਇਸ ਵੇਲੇ ਅਲੱਗ ਹੋ ਗਏ ਹਨ।

ਦੋਨਾਂ ਨੂੰ 11 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ।

Video