ਆਕਲੈਂਡ ਵਿੱਚ ਬੀਤੀ ਰਾਤ ਇੱਕ ਵਜੇ ਦੇ ਕਰੀਬ ਲਿਨਫਿਲਡ ਦੇ ਹਿਲਜ਼ਬੋਰੋ ਰੋਡ ‘ਤੇ ਕਾਉਂਟਡਾਊਨ ਦੇ ਸਟੋਰ ਨੂੰ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਸਟੋਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਜਦੋਂ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ, ਉਸ ਵੇਲੇ ਸਟੋਰ ਵਿੱਚ ਕੁਝ ਕਰਮਚਾਰੀ ਕੰਮ ਵੀ ਕਰ ਰਹੇ ਸਨ।
ਇਸ ਘਟਨਾ ਨੂੰ ਅੰਜਾਮ ਦੇਣ ਤੋਂ ਕਰੀਬ ਇੱਕ ਘੰਟੇ ਬਾਅਦ ਇੱਕ ਹੋਰ ਘਟਨਾ ਵਿੱਚ ਲੁਟੇਰਿਆਂ ਨੇ ਵਾਏਰਾਉ ਵੈਲੀ ਦੇ ਵਿਊ ਰੋਡ ਸਥਿਤ ਲਿਕਰ ਸਟੋਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ। ਪੁਲਿਸ ਵਲੋਂ ਦੋਨਾਂ ਹੀ ਮਾਮਲਿਆਂ ਵਿੱਚ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਆਮ ਲੋਕਾਂ ਤੋਂ ਵੀ ਮੱਦਦ ਮੰਗੀ ਗਈ ਹੈ।