ਬੀਤੇ ਇੱਕ ਸਾਲ ਵਿੱਚ ਆਕਲੈਂਡ ਦੇ ਕਈ ਸ਼ਾਨਦਾਰ ਅਤੇ ਆਲੀਸ਼ਾਨ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਦੇ ਮੁੱਲਾਂ ਵਿੱਚ $300,000 ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਪ੍ਰਾਪਰਟੀ ਰਿਸਰਚ ਕੰਪਨੀ ਕੋਰਲੋਜਿਕ ਦੇ ਤਿਮਾਹੀ ‘ਮਾਰਕੀਟ ਮੈਪਿੰਗ ਟੂਲ’ ਤੋਂ ਹਾਸਿਲ ਆਂਕੜੇ ਦੱਸਦੇ ਹਨ ਕਿ ਦੇਸ਼ ਭਰ ਵਿੱਚ 923 ਉਪਨਗਰਾਂ ਦੇ ਵਿੱਚ ਘਰਾਂ ਦੀ ਕੀਮਤ ਵਿੱਚ ਦੋਹਰੀ ਇਕਾਈ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਆਂਕੜੇ ਉਨ੍ਹਾਂ 10 ਉਪਨਗਰਾਂ ਦੇ ਮਾਮਲੇ ਵਿੱਚ ਹੋਰ ਹੈਰਾਨ ਕਰਦੇ ਹਨ, ਜਿੱਥੇ ਘਰਾਂ ਦੀ ਕੀਮਤ ਵਿੱਚ $300,000 ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਇਨ੍ਹਾਂ ਵਿੱਚ ਆਕਲੈਂਡ ਦੇ ਸੈਂਟ ਮੇਰੀਜ਼ ਬੇਅ, ਵੈਸਟਮੀਅਰ ਅਤੇ ਓਰਾਕੀ ਤੇ ਵਲੰਿਗਟਨ ਦੇ ਸੀਟੌਨ ਅਤੇ ਕਰਾਕਾ ਬੇਜ਼ ਸੂਚੀ ਵਿੱਚ ਸਭ ਤੋਂ ਉੱਤੇ ਹਨ।
ਚੀਫ ਪ੍ਰਾਪਰਟੀ ਇਕਨਾਮਿਸਟ ਕੈਲਵਿਨ ਡੈਵਿਡਸਨ ਦੀ ਅਜਿਹੇ ਘਰਾਂ ਦੇ ਮਾਲਕਾਂ ਨੂੰ ਇਹੀ ਸਲਾਹ ਹੈ ਕਿ ਉਹ ਲੋਕ ਘਰ ਅਜੇ ਨਾ ਵੇਚਣ, ਜਿਨ੍ਹਾਂ ਨੇ ਮਾਰਕੀਟ ਦੀ ਪੂਰੀ ਤੇਜੀ ਦੌਰਾਨ ਘਰ ਖ੍ਰੀਦੇ ਹਨ।