Local News

ਆਕਲੈਂਡ ਵਾਸੀਆਂ ‘ਤੇ ਮਹਿੰਗਾਈ ਦਾ ਇੱਕ ਹੋਰ ਬੋਝ

ਆਕਲੈਂਡ ਵਾਸੀਆਂ ਲਈ ਪਾਣੀ ਤੇ ਵੇਸਟਵਾਟਰ ਦੇ ਬਿੱਲ ਆਉਂਦੀ ਜੁਲਾਈ ਤੋਂ 9.5% ਵਧਣ ਜਾ ਰਹੇ ਹਨ। ਵਾਟਰਕੇਅਰ ਦੇ ਚੀਫ ਐਗਜੀਕਿਊਟਿਵ ਡੇਵ ਚੈਂਬਰ ਨੇ ਦੱਸਿਆ ਕਿ ਇਹ ਵਾਧਾ ਦਸੰਬਰ 2020 ਵਿੱਚ ਬੋਰਡ ਆਫ ਡਾਇਰੈਕਟਰਜ਼ ਵਲੋਂ ਮਨਜੂਰ ਕੀਤਾ ਗਿਆ ਸੀ ਤੇ ਆਕਲੈਂਡ ਕਾਉਂਸਲ ਦੀਆਂ ਲੋਂਗ-ਟਰਮ ਯੋਜਨਾਵਾਂ ਦਾ ਇੱਕ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਧੇ ਮਗਰੋਂ ਔਸਤ ਹਰ ਘਰ ਨੂੰ $2.20 ਪ੍ਰਤੀ ਹਫਤੇ ਦੇ ਹਿਸਾਬ ਨਾਲ ਜਿਆਦਾ ਦੇਣੇ ਪੈਣਗੇ। ਇਨ੍ਹਾਂ ਵਾਧਿਆਂ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਫਾਲਤੂ ਦੇ ਖਰਚਿਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਜੇ ਅਜਿਹਾ ਨਾ ਕੀਤਾ ਹੁੰਦਾ ਤਾਂ ਇਹ 9.5% ਦਾ ਵਾਧਾ, 10.7% ਤੱਕ ਪੁੱਜ ਜਾਣਾ ਸੀ।

Video