Local News

ਨਿਊਜ਼ੀਲੈਂਡ ਵਿੱਚ ਨਹੀਂ ਘਟਾਈ ਜਾਏਗੀ ਵੋਟ ਪਾਉਣ ਲਈ ਤੈਅ ਕੀਤੀ 18 ਸਾਲ ਦੀ ਕਾਨੂੰਨੀ ਉਮਰ – ਕ੍ਰਿਸ ਹਿਪਕਿਨਸ

ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਉਸ ਡਰਾਫਟ ਬਿੱਲ ਨੂੰ ਕਾਨੂੰਨ ਬਨਣ ਤੋਂ ਪਹਿਲਾਂ ਹੀ ਖਤਮ ਕਰਨ ਦਾ ਐਲਾਨ ਕੀਤਾ ਹੈ,

ਜਿਸ ਵਿੱਚ ਜੈਸਿੰਡਾ ਆਰਡਨ ਨੇ ਕਿਹਾ ਸੀ ਕਿ ਜਨਰਲ ਇਲੈਕਸ਼ਨਾਂ ਵਿੱਚ ਵੋਟ ਪਾਉਣ ਦੀ ਕਾਨੂੰਨੀ ਉਮਰ 18 ਸਾਲ ਤੋਂ ਘਟਾਕੇ 16 ਸਾਲ ਕੀਤੀ ਜਾਣੀ ਚਾਹੀਦੀ ਹੈ। ਇਸ ਡਰਾਫਟ ਬਿੱਲ ਨੂੰ ਕਾਨੂੰਨ ਬਨਣ ਲਈ ਘੱਟੋ-ਘੱਟ 75% ਪੋਲੀਟੀਸ਼ਨਾਂ ਦੀ ਹਾਮੀ ਜਰੂਰੀ ਸੀ,

ਜੋ ਕਿ ਹਾਸਿਲ ਨਹੀਂ ਕੀਤੀ ਜਾ ਸਕੀ, ਕਿਉਂਕਿ ਨੈਸ਼ਨਲ ਅਤੇ ਐਕਟ ਪਾਰਟੀ ਨੇ ਇਸ ਬਦਲਾਅ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਹੈ, ਹਾਲਾਂਕਿ 16 ਸਾਲ ਦੀ ਵੋਟ ਪਾਉਣ ਦੀ ਉਮਰ ਲੋਕਲ ਇਲੈਕਸ਼ਨਾਂ ਵਿੱਚ ਅਜੇ ਵੀ ਸੰਭਵ ਹੈ ਤੇ ਨਿਊਜੀਲੈਂਡ ਸਰਕਾਰ ਇਸ ‘ਤੇ ਅਜੇ ਵੀ ਵਿਚਾਰ ਕਰੇਗੀ,

ਕਿਉਂਕਿ ਲੋਕਲ ਇਲੈਕਸ਼ਨਾਂ ਵਿੱਚ ਇਸ ਬਿੱਲ ਨੂੰ ਮਨਜੂਰੀ ਦੁਆਉਣ ਲਈ ਸਿਰਫ 50% ਪੌਲੀਟੀਸ਼ਨਾਂ ਦੀ ਹਾਮੀ ਹੀ ਜਰੂਰੀ ਹੈ।

Video