Local News

ਦੁਨੀਆਂ ਦੇ ਸੈਂਕੜੇ ਦੇਸ਼ਾਂ ਵਿੱਚੋਂ ਸਿਰਫ 6 ਦੇਸ਼ਾਂ ਦੀ ਹਵਾ ਹੈ ਸ਼ੁੱਧ ਤੇ ਇਸ ਸੂਚੀ ਵਿੱਚ ਨਿਊਜ਼ੀਲੈਂਡ ਦਾ ਨਾਮ ਵੀ ਹੈ ਸ਼ੁਮਾਰ

2022 ਵਿੱਚ ਪ੍ਰਦੂਸ਼ਣ ਦਾ ਪੱਧਰ ਦੁਨੀਆਂ ਭਰ ਵਿੱਚ ਬਹੁਤ ਜਿਆਦਾ ਵਧਿਆ ਹੈ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਪ੍ਰਦੂਸ਼ਿਤ ਹਵਾ ਸਬੰਧਤ ਵਿਕਸਿਤ ਅਤੇ ਵਿਕਸਿਤ ਹੋ ਰਹੇ 131 ਦੇਸ਼ਾਂ ਤੇ ਟੈਰੀਟਰੀਆਂ ਦੀ ਤਾਜਾ ਜਾਰੀ ਆਈ ਕਿਊ ਏਅਰ ਰਿਪੋਰਟ ਅਨੁਸਾਰ ਦੁਨੀਆਂ 90% ਦੇਸ਼ਾਂ ਦੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ। ਸਿਰਫ 6 ਦੇਸ਼ ਅਤੇ 7 ਟੈਰੀਟਰੀਆਂ ਹੀ ਅਜਿਹੀਆਂ ਹਨ,

ਜਿੱਥੇ ਹਵਾ ਸਾਫ-ਸੁਥਰੀ ਹੈ, ਤੁਹਾਨੂੰ ਇਸ ਗੱਲ ‘ਤੇ ਮਾਣ ਹੋਣਾ ਚਾਹੀਦਾ ਹੈ ਕਿ ਤੁਸੀਂ ਦੁਨੀਆਂ ਦੇ ਸਭ ਤੋਂ ਸਾਫ ਵਾਤਾਵਰਣ ਵਾਲੇ ਦੇਸ਼ ਦੇ ਵਸਨੀਕ ਹੋ।

ਨਿਊਜ਼ੀਲੈਂਡ ਸਮੇਤ ਇਸਟੋਨੀਆ, ਫਿਨਲੈਂਡ, ਗਰੇਨਾਡਾ, ਆਈਸਲੈਂਡ ਤੇ ਆਸਟ੍ਰੇਲੀਆ ਦੇਸ਼ ਇਸ ਸੂਚੀ ਵਿੱਚ ਸ਼ਾਮਿਲ ਹਨ ਤੇ ਇਸ ਤੋਂ ਇਲਾਵਾ ਪੈਸੇਫਿਕ ਤੇ ਕੈਰੇਬੀਅਨ, ਗੁਆਮ ਤੇ ਪੁਏਰਤੋ ਰਿਕੋ ਦੀਆਂ 7 ਟੈਰੀਟਰੀਆਂ ਇਸ ਸੂਚੀ ਵਿੱਚ ਸ਼ਾਮਿਲ ਹੋਈਆਂ ਹਨ।

Video