ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਅੱਜ ਤਾਜਾ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ 2021 ਰੈਜੀਡੈਂਸੀ ਵੀਜਾ ਤਹਿਤ ਲਾਈਆਂ 80% ਫਾਈਲਾਂ ਦੀ ਪ੍ਰੋਸੈਸਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਸ ਦੇ ਚਲਦਿਆਂ 160,000 ਨਿਊਜੀਲੈਂਡ ਨੂੰ ਆਪਣਾ ਘਰ ਕਹਿਣ ਯੋਗ ਹੋ ਗਏ ਹਨ।
ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਰੈਜੀਡੈਂਸੀ ਵੀਜਾ ਵਿਦੇਸ਼ੀ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਾਅਦ ਕਾੰਿਮਆਂ ਦੀ ਆਈ ਦਿੱਕਤ ਨੂੰ ਦੂਰ ਕਰਨ ਲਈ ਕਾਫੀ ਸਹਾਇਕ ਸਿੱਧ ਹੋਇਆ ਹੈ, ਜਲਦ ਹੀ ਉਨ੍ਹਾਂ ਬਾਕੀ ਦੀਆਂ ਫਾਈਲਾਂ ਦੀ ਪ੍ਰੋਸੈਸਿੰਗ ਪੂਰੀ ਕਰਨ ਦੀ ਗੱਲ ਵੀ ਕਹੀ ਹੈ।
ਜੋ 160,000 ਮੁਹਾਰਤ ਹਾਸਿਲ ਕਾਮੇ ਇਸ ਸ਼੍ਰੇਣੀ ਤਹਿਤ ਪੱਕੇ ਹੋਏ ਹਨ, ਉਨ੍ਹਾਂ ਵਿੱਚ ਸਭ ਤੋਂ ਜਿਆਦਾ, ਨਰਸਾਂ, ਚਾਈਲਡਹੁੱਡ ਐਜੁਕੇਸ਼ਨ ਟੀਚਰ, ਸੋਫਟਵੇਅਰ ਇੰਜੀਨੀਅਰ, ਪ੍ਰਾਇਮਰੀ ਸਕੂਲ ਟੀਚਰ ਹਨ।