ਕਾਰੋਬਾਰਾਂ ‘ਤੇ ਲੁੱਟ ਦੇ ਤਾਜਾ ਮਾਮਲੇ ਵਿੱਚ ਬਰੋਡਵੇਅ ਸਥਿਤ ਦ ਬਿਊਟੀ ਸਟੋਰ ਦਾ ਨਾਮ ਸ਼ਾਮਿਲ ਹੋਇਆ ਹੈ, ਜਿੱਥੇ ਵਾਪਰੀ ਸਮੈਸ਼ ਐਂਡ ਗਰੇਬ ਦੀ ਘਟਨਾ ਕਾਰਨ ਮਾਲਕ ਸਟੀਵ ਵਿਲਕੀਨਸ ਨੂੰ ਕਰੀਬ $20,000 ਦਾ ਨੁਕਸਾਨ ਹੋਇਆ ਹੈ, ਸਟੀਵ ਨੇ ਦੱਸਿਆ ਕਿ ਲੁਟੇਰੇ ਜਾਂਦੇ ਹੋਏ ਕਾਫੀ ਜਿਆਦਾ ਮਹਿੰਗਾ ਸਮਾਨ ਆਪਣੇ ਨਾਲ ਲੈ ਗਏ।
ਸਟੀਵ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਕੋਰੋਨਾ ਮਹਾਂਮਾਰੀ ਤੋਂ ਬਾਅਦ ਅਜੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਚਲਾਉਣ ਵਿੱਚ ਸਫਲ ਨਹੀਂ ਹੋਇਆ ਸੀ ਤੇ ਉੱਤੋਂ ਦੀ ਇਹ ਨੁਕਸਾਨ ਉਸ ਲਈ ਸੱਚਮੁੱਚ ਹੀ ਅਸਹਿ ਹੈ, ਕਿਉਂਕਿ ਉਸਦੇ ਹੋਰ ਸਟੋਰਾਂ ‘ਤੇ ਵੀ ਅਜਿਹੀਆਂ ਘਟਨਾਵਾ ਵਾਪਰ ਚੁੱਕੀਆਂ ਹਨ।
ਉਸਦੇ ਸਟੋਰ ‘ਤੇ ਹੋਏ ਲੁੱਟ ਦੀ ਖਬਰ ਤੋਂ ਬਾਅਦ ਐਕਟ ਲੀਡਰ ਡੇਵਿਡ ਸੀਮੋਰ ਵੀ ਉਸਦੇ ਸਟੋਰ ‘ਤੇ ਪੁੱਜੇ, ਜਿਨ੍ਹਾਂ ਦੱਸਿਆ ਕਿ 2021 ਦੇ ਮੁਕਾਬਲੇ 2022 ਵਿੱਚ ਕਰਾਈਮ ਦੀਆਂ ਘਟਨਾਵਾਂ ਵਿੱਚ 39% ਦਾ ਵਾਧਾ ਹੋਇਆ ਹੈ।
ਉਸਦੇ ਸਟੋਰ ‘ਤੇ ਹੋਏ ਲੁੱਟ ਦੀ ਖਬਰ ਤੋਂ ਬਾਅਦ ਐਕਟ ਲੀਡਰ ਡੇਵਿਡ ਸੀਮੋਰ ਵੀ ਉਸਦੇ ਸਟੋਰ ‘ਤੇ ਪੁੱਜੇ, ਜਿਨ੍ਹਾਂ ਦੱਸਿਆ ਕਿ 2021 ਦੇ ਮੁਕਾਬਲੇ 2022 ਵਿੱਚ ਕਰਾਈਮ ਦੀਆਂ ਘਟਨਾਵਾਂ ਵਿੱਚ 39% ਦਾ ਵਾਧਾ ਹੋਇਆ ਹੈ।
ਦੂਜੇ ਪਾਸੇ ਨੈਸ਼ਨਲ ਪਾਰਟੀ ਦੇ ਬੁਲਾਰੇ ਦੇ ਮਾਰਕ ਮਿਸ਼ਲ ਵਲੋਂ ਦਾ ਕਹਿਣਾ ਹੈ ਕਿ 2018 ਵਿੱਚ ਜਿੱਥੇ ਰੋਜਾਨਾ 140 ਕਰਾਈਮ ਦੀਆਂ ਘਟਨਾਵਾਂ ਵਾਪਰਦੀਆਂ ਸਨ, ਉੱਥੇ ਹੀ 2022 ਵਿੱਚ ਰੋਜਾਨਾ 292 ਕਰਾਈਮ ਦੀਆਂ ਘਟਨਾਵਾਂ ਦਰਜ ਹੋਈਆਂ ਹਨ।