Global News

ਅਦਾਕਾਰ ਅਮਨ ਧਾਲੀਵਾਲ ‘ਤੇ ਵਿਦੇਸ਼ ‘ਚ ਚਾਕੂ ਨਾਲ ਕੀਤਾ ਗਿਆ ਹਮਲਾ, ਹਸਪਤਾਲ ‘ਚ ਅਦਾਕਾਰ ਨੂੰ ਕਰਵਾਇਆ ਗਿਆ ਭਰਤੀ

ਅਮਨ ਧਾਲੀਵਾਲ (Aman Dhaliwal) ‘ਤੇ ਚਾਕੂ ਦੀ ਨੋਕ ‘ਤੇ ਇੱਕ ਵਿਅਕਤੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜ਼ਖਮੀ ਹਾਲਤ ‘ਚ ਅਮਨ ਧਾਲੀਵਾਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਨ ਧਾਲੀਵਾਲ ਦੇ ਸਰੀਰ ‘ਤੇ ਜ਼ਖਮਾਂ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦੇ ਸਰੀਰ ‘ਤੇ ਪੱਟੀਆਂ ਬੱਝੀਆਂ ਹਨ ।

ਮਾਨਸਾ ਦੇ ਰਹਿਣ ਵਾਲੇ ਹਨ ਅਮਨ ਧਾਲੀਵਾਲ

 ਅਮਨ  ਧਾਲੀਵਾਲ ਮਾਨਸਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਗੀਤਾਂ ਦੇ ਨਾਲ ਕੀਤੀ ਸੀ । ੳਹ ਪਹਿਲੀ ਵਾਰ ਉਦੋਂ ਚਰਚਾ ‘ਚ ਆਏ ਸਨ ਜਦੋਂ ‘ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆਂ’ ਰੋਮੀ ਗਿੱਲ ਦੇ ਇਸ ਗੀਤ ਦੇ ਨਾਲ ਉਨ੍ਹਾਂ ਦੀ ਵੀ ਕਾਫੀ ਚਰਚਾ ਹੋਈ ਸੀ ।

ਅਮਨ ਧਾਲੀਵਾਲ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਕੀਤਾ ਕੰਮ

ਅਮਨ ਧਾਲੀਵਾਲ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ‘ਇੱਕ ਕੁੜੀ ਪੰਜਾਬ ਦੀ’ ਅਤੇ ਵਿਰਸਾ ‘ਚ ਉਸ ਨੇ ਆਪਣੀ ਅਦਾਕਾਰੀ ਨੂੰ ਦਿਖਾ ਕੇ ਸਭ ਦਾ ਦਿਲ ਜਿੱਤਿਆ ਸੀ ।

ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਅਮਨ ਧਾਲੀਵਾਲ ਨੂੰ ਦਿੱਲੀ ਪੜ੍ਹਨ ਦੌਰਾਨ ਹੀ ਮਾਡਲਿੰਗ ਦਾ ਸ਼ੌਂਕ ਜਾਗਿਆ ਸੀ ।ਗਲੈਮਰਸ ਅਤੇ ਫ਼ਿਲਮੀ ਦੁਨੀਆ ਨਾਲ ਜੁੜੇ ਹੋਣ ਕਾਰਨ ਉਹ ਮੁੰਬਈ ਹੀ ਸ਼ਿਫਟ ਹੋ ਗਏ ।ਜਿੱਥੇ ਉਨ੍ਹਾਂ ਨੇ ਬਾਲੀਵੁੱਡ ‘ਚ ਅਦਾਕਾਰੀ ਦੀ ਸ਼ੁਰੂਆਤ ਕੀਤੀ ।ਅਮਨ ਦੀ ਬਾਲੀਵੁੱਡ ‘ਚ ਸ਼ੁਰੂਆਤ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫ਼ਿਲਮ ‘ਯੋਧਾ ਅਕਬਰ’ ਦੇ ਨਾਲ ਹੋਈ ।

Video