Local News

8 ਸਾਲ ਪੁਲਿਸ ਤੋਂ ਭਗੌੜਾ ਰਹਿਣ ਤੋਂ ਬਾਅਦ ਵੀ ਵਿਅਕਤੀ ਨੂੰ ਮਿਲੀ ਨਿਊਜੀਲੈਂਡ ਵਿੱਚ ਰਹਿਣ ਦੀ ਇਜਾਜਤ

ਆਕਲੈਂਡ ਵੀਅਤਨਾਮ ਮੂਲ ਦੇ ਇੱਕ 37 ਸਾਲਾ ਵਿਅਕਤੀ ਨੂੰ ਯੋਣ ਅਪਰਾਧ ਕਰਨ ਅਤੇ ਪੁਲਿਸ ਤੋਂ 8 ਸਾਲ ਭਗੌੜਾ ਰਹਿਣ ਦੇ ਬਾਵਜੂਦ ਨਿਊਜੀਲੈਂਡ ਤੋਂ ਡਿਪੋਰਟ ਨਾ ਕਰਨ ਦਾ ਫੈਸਲਾ ਲੈਂਦਿਆਂ ਉਸਨੂੰ ਨਿਊਜੀਲੈਂਡ ਰਹਿਣ ਦਾ ਮੌਕਾ ਦਿੱਤਾ ਗਿਆ ਹੈ। ਦਰਅਸਲ ਉਕਤ ਵਿਅਕਤੀ ਦੇ 2 ਬੱਚੇ ਅਤੇ ਇੱਕ ਪਾਰਟਨਰ ਹਨ ਤੇ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਦੱਸਿਆ ਹੈ ਕਿ ਵਿਅਕਤੀ ਤੋਂ ਬਗੈਰ ਪਰਿਵਾਰ ਦਾ ਭਵਿੱਖ ਹਨੇਰੇ ਵੱਲ ਧੱਕਿਆ ਜਾਏਗਾ, ਜਿਸ ਕਾਰਨ ਵਿਅਕਤੀ ਨੂੰ 12 ਮਹੀਨੇ ਲਈ ਵਰਕ ਵੀਜਾ ਜਾਰੀ ਕੀਤਾ ਗਿਆ ਹੈ, ਪਰ ਇਸ ਦੌਰਾਨ ਵਿਅਕਤੀ ਨੂੰ ਆਪਣੇ ਚਰਿੱਤਰ ਵਿੱਚ ਸੁਧਾਰ ਕਰਨਾ ਪਏਗਾ ਤੇ ਨਾਲ ਹੀ ਆਪਣੀ ਸ਼ਰਾਬ ਪੀਣ ਦੀ ਆਦਤ ‘ਤੇ ਵੀ ਕਾਬੂ ਪਾਉਣਾ ਪਏਗਾ ਅਤੇ ਜੇ ਇਹ ਸਭ ਹੁੰਦਾ ਹੈ ਤਾਂ 12 ਮਹੀਨਿਆਂ ਬਾਅਦ ਵਿਅਕਤੀ ਦੇ ਚਰਿੱਤਰ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਗਲਾ ਵੀਜਾ ਜਾਰੀ ਹੋਏਗਾ।

Video