ਬੀਤੇ ਦਿਨੀਂ ਨੋਰਥਸ਼ੋਰ ਦੇ ਹੈਵਨ ਬੀਚ ‘ਤੇ ਵਾਪਰੀ ਘਟਨਾ ਤੋਂ ਬਾਅਦ ਸਮੂਹ ਭਾਈਚਾਰਿਆਂ ਦੇ ਲੋਕ ਮਾਨਸਿਕ ਤਣਾਅ ਦੇ ਮਾਹੌਲ ਵਿੱਚ ਹਨ।
ਦਰਅਸਲ ਬੀਤੀ ਰਾਤ ਟਰੇਮਵੇਅ ਅਤੇ ਬੀਚ ਰੋਡ ‘ਤੇ ਇੱਕ ਕਾਰ ਚਾਲਕ ਨੂੰ 2 ਨੌਜਵਾਨਾਂ ਵਲੋਂ ਕਤਲ ਕੀਤੇ ਜਾਣ ਦੀ ਖਬਰ ਪੁਲਿਸ ਨੂੰ ਮਿਲੀ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਨੋਂ ਨੌਜਵਾਨ ਜਿਨ੍ਹਾਂ ਦੀ ਉਮਰ 14 ਸਾਲ ਤੇ 17 ਸਾਲ ਸੀ, ਮੌਕੇ ਤੋਂ ਇੱਕ ਬੀ ਐਮ ਡਬਲਿਯੂ ਵਿੱਚ ਫਰਾਰ ਹੋ ਗਏ ਸਨ।
ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਦੋਨਾਂ ਨੂੰ ਨੋਰਥਯੋਰ ਯੂਥ ਕੋਰਟ ਵਿੱਚ 6 ਮਾਰਚ ਪੇਸ਼ ਕੀਤਾ ਜਾਏਗਾ।
ਪੁਲਿਸ ਨੇ ਉਕਤ ਇਲਾਕੇ ਵਿੱਚ ਮੌਜੂਦ ਲੋਕਾਂ ਤੋਂ ਸ਼ਾਮ 6 ਵਜੇ ਤੋਂ 9 ਵਜੇ ਦੇ ਵਿਚਾਲੇ ਦੀ ਡੈਸ਼ਕੇਮ ਸੀਸੀਟੀਵੀ ਫੁਟੇਜ ਦੀ ਮੰਗ ਵੀ ਕੀਤੀ ਹੈ।