ਨਿਊਜੀਲੈਂਡ ਭਰ ਵਿੱਚ ਘਰਾਂ ਦੀਆਂ ਕੀਮਤਾਂ ‘ਚ 1.1% ਦੀ ਕਮੀ

ਨਿਊਜੀਲੈਂਡ ਵਿੱਚ ਘਰਾਂ ਦੀਆਂ ਔਸਤ ਕੀਮਤਾਂ ਵਿੱਚ ਅਪ੍ਰੈਲ 2025 ਤੱਕ ਪਿਛਲੇ ਇੱਕ ਸਾਲ ਦੌਰਾਨ 1.1% ਦੀ ਕਮੀ ਆਈ ਹੈ। ਰੀਅਲ ਐਸਟੇਟ ਇੰਸਟੀਚਿਊਟ (REINZ) ਅਨੁਸਾਰ, ਔਸਤ ਘਰ ਦੀ ਕੀਮਤ $790,000 ਤੋਂ ਘਟ ਕੇ $781,000 ਹੋ ਗਈ ਹੈ।

ਆਕਲੈਂਡ: ਕੀਮਤਾਂ ਵਿੱਚ 4% ਦੀ ਕਮੀ ਨਾਲ ਹੁਣ ਕੀਮਤ $1 ਮਿਲੀਅਨ।

ਵੈਲੰਿਗਟਨ: 5.5% ਦੀ ਕਮੀ ਨਾਲ ਕੀਮਤ $775,000।

ਤਸਮਾਨ: ਸਭ ਤੋਂ ਵੱਧ ਵਾਧਾ 8.4%, ਕੀਮਤ $875,000।

ਕੈਂਟਬਰਰੀ: 4% ਦੀ ਵਾਧਾ, ਕੀਮਤ $697,000।

ਓਟਾਗੋ: 6.4% ਵਾਧਾ, ਕੀਮਤ $745,000।

ਵਿਕਣ ਵਾਲੀਆਂ ਪ੍ਰਾਪਰਟੀਆਂ ਵਿੱਚ 9.5% ਦਾ ਵਾਧਾ :

ਅਪਰੈਲ 2024 ਦੇ 5871 ਦੇ ਮੁਕਾਬਲੇ ਅਪਰੈਲ 2025 ਵਿੱਚ 6427 ਘਰ ਵੇਚੇ ਗਏ, ਜੋ ਕਿ 9.5% ਵਾਧਾ ਹੈ।

Westpac ਦੇ ਸਿਨੀਅਰ ਅਰਥਸ਼ਾਸਤਰੀ ਮਾਈਕਲ ਗੋਰਡਨ ਅਨੁਸਾਰ ਮਾਰਕੀਟ ‘ਚ ਮੌਜੂਦਾ ਘਰਾਂ ਦੀ ਭਰਮਾਰ ਘਟਣ ਤੋਂ ਬਾਅਦ ਹੀ ਇਸ ਸਾਲ ਦੌਰਾਨ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਹੈ।

Video