ਨਿਊਜ਼ੀਲੈਂਡ ਦੀ ਮਸ਼ਹੂਰ ਉદ્યોગਪਤੀ ਅਤੇ ਸਮਾਜਿਕ ਕੰਮਾਂ ‘ਚ ਯੋਗਦਾਨ ਪਾਉਣ ਵਾਲੀ ਰੰਜਨਾ ਪਟੇਲ ਨੂੰ King’s Birthday Honours List 2025 ਵਿੱਚ Dame Companion of the New Zealand Order of Merit ਦੇ ਉੱਚ ਸਨਮਾਨ ਨਾਲ ਨਵਾਜਿਆ ਗਿਆ ਹੈ। ਇਹ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਨਾਗਰਿਕ ਅਵਾਰਡਾਂ ਵਿੱਚੋਂ ਇੱਕ ਹੈ।
ਉਹਨਾਂ ਨੂੰ ਇਹ ਮਾਣ ਸਿਹਤ ਸੇਵਾਵਾਂ, ਨਸਲੀ ਸਮੁਦਾਇਕ ਸਮਰਥਨ ਅਤੇ ਘਰੇਲੂ ਹਿੰਸਾ ਦੀ ਰੋਕਥਾਮ ਵੱਲ ਕੀਤੇ ਗਏ ਮਹੱਤਵਪੂਰਨ ਕੰਮ ਲਈ ਦਿੱਤਾ ਗਿਆ ਹੈ।
ਰੰਜਨਾ ਪਟੇਲ ਨੇ 1977 ਵਿੱਚ ਆਪਣੇ ਪਤੀ ਦੇ ਨਾਲ ਮਿਲ ਕੇ Tāmaki Health ਦੀ ਸਥਾਪਨਾ ਕੀਤੀ ਸੀ। ਅੱਜ ਇਹ ਕੰਪਨੀ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਨਿੱਜੀ ਪ੍ਰਾਇਮਰੀ ਹੈਲਥਕੇਅਰ ਸੰਸਥਾ ਹੈ, ਜੋ ਕਿ 3.3 ਲੱਖ ਤੋਂ ਵੱਧ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ।2024 ਵਿੱਚ, ਉਹ ਨਿਊਜ਼ੀਲੈਂਡ ਬਿਜ਼ਨਸ ਹਾਲ ਆਫ ਫੇਮ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਬਣ ਗਈ। ਇਸ ਤੋਂ ਪਹਿਲਾਂ 2021 ਵਿੱਚ, ਉਨ੍ਹਾਂ ਨੂੰ Kiwibank Innovator of the Year ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ, ਜਿਸ ਨਾਲ ਉਹ ਇਹ ਇਨਾਮ ਜਿੱਤਣ ਵਾਲੀ ਪਹਿਲੀ ਔਰਤ ਬਣੀ।
ਭਾਰਤੀ ਮੂਲ ਦੀ ਰੰਜਨਾ ਪਟੇਲ ਨੂੰ King’s Birthday ਮੌਕੇ ਮਿਲਿਆ ਸਭ ਤੋਂ ਉੱਚਾ ਸਨਮਾਨ

Add Comment