Local News

ਨਿਊਜ਼ੀਲੈਂਡ ਦਾ ਇੱਕੋ-ਇੱਕ ਏਅਰਪੋਰਟ ਜਿੱਥੇ ਜਹਾਜ਼ ਨੂੰ ਉਡਾਣ ਭਰਨ ਤੋਂ ਪਹਿਲਾਂ ਕਰਨਾ ਪੈਂਦਾ ਫਾਟਕ ਖੁੱਲਣ ਦਾ ਇੰਤਜਾਰ

ਨਿਊਜ਼ੀਲੈਂਡ ਦੇ ਗਿਸਬੋਰਨ ਦਾ ਏਅਰਪੋਰਟ ਦੁਨੀਆਂ ਦੇ ਗਿਣਵੇਂ-ਚੁਣਵੇਂ ਏਅਰਪੋਰਟਾਂ ਵਿੱਚੋਂ ਇੱਕ ਹੈ, ਜਿਸਦੇ ਰਨਵੇਅ ਦੇ ਵਿੱਚੋਂ ਇੱਕ ਰੇਲਵੇ ਲਾਈਨ ਵੀ ਗੁਜਰਦੀ ਹੈ ਤੇ ਇਸ ਕਾਰਨ ਇੱਥੇ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਰੇਲ ਗੱਡੀ ਦੇ ਗੁਜਰਣ ਦਾ ਇੰਤਜਾਰ ਕਰਦਿਆਂ ਤੇ ਰਨਵੇਅ ‘ਤੇ ਖੜਿਆਂ ਆਮ ਹੀ ਦੇਖਿਆ ਜਾਂਦਾ ਹੈ।

ਸਿਰਫ ਜਹਾਜ਼ਾਂ ਨੂੰ ਹੀ ਉਡੀਕ ਨਹੀਂ ਕਰਨੀ ਪੈਂਦੀ ਬਲਕਿ ਜਦੋਂ ਜਹਾਜ਼ ਲੈਂਡ ਹੋਣੇ ਹੁੰਦੇ ਹਨ ਤਾਂ ਉਸ ਵੇਲੇ ਰੇਲ ਗੱਡੀ ਨੂੰ ਵੀ ਰਨਵੇਅ ‘ਤੇ ਪਹਿਲਾਂ ਜਹਾਜ ਉਤਰਣ ਦਾ ਇੰਤਜਾਰ ਕਰਨਾ ਪੈਂਦਾ ਹੈ ਤੇ ਜਦੋਂ ਜਹਾਜ਼ ਰਨਵੇਅ ‘ਤੇ ਉੱਤਰਦਾ ਹੈ ਤਾਂ ਉਸ ਤੋਂ ਬਾਅਦ ਰੇਲਗੱਡੀ ਗੁਜਰਦੀ ਹੈ।

160 ਹੈਕਟੇਅਰ ਵਿੱਚ ਬਣੇ ਇਸ ਏਅਰਪੋਰਟ ‘ਤੇ 4 ਰਨਵੇਅ ਹਨ, ਜਿਨ੍ਹਾਂ ਵਿੱਚੋਂ ਇੱਕ ਮੁੱਖ ਰਨਵੇਅ ਵਿੱਚੋਂ ਇਹ ਰੇਲਲਾਈਨ ਗੁਜਰਦੀ ਹੈ। ਹਰ ਸਾਲ 15 ਲੱਖ ਯਾਤਰੀ ਇਸ ਏਅਰਪੋਰਟ ‘ਤੇ ਆਉਂਦੇ ਹਨ ਅਤੇ ਅਜਿਹੇ ਵਿੱਚ ਜਹਾਜ ਦੀ ਉਡਾਰੀ ਤੋਂ ਪਹਿਲਾਂ ਰੇਲਗੱਡੀ ਨੂੰ ਨਿਕਲਦੇ ਦੇਖਣਾ ਵੀ ਆਪਣੇ ਆਪ ਵਿੱਚ ਇੱਕ ਰੋਮਾਂਚਕ ਅਨੁਭਵ ਹੁੰਦਾ ਹੈ।

Video