ਅਸਮਾਨ ਵਿੱਚ ਉੱਠਦੀਆਂ ਸ਼ਾਨਦਾਰ ਰੰਗ-ਬਿਰੰਗੀਆਂ ਰੋਸ਼ਨੀਆਂ ਦਾ ਕੁਦਰਤੀ ਨਜਾਰਾ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਵਾਸੀਆਂ ਨੂੰ ਦਿਖਣ ਜਾ ਰਿਹਾ ਹੈ।
ਸੋਲਰ ਮੈਕਸੀਮ ਦੇ ਇਸ ਹਫਤੇ ਵਾਪਰਨ ਵਾਲੇ ਕੁਦਰਤੀ ਵਰਤਾਰੇ ਦੇ ਚਲਦਿਆਂ ਇਹ ਸ਼ਾਨਦਾਰ ਨਜਾਰਾ ਨਿਊਜੀਲੈਂਡ ਦੇ ਅਸਮਾਨ ਵਿੱਚ ਦੇਖਣ ਨੂੰ ਮਿਲੇਗਾ।
ਕੁਦਰਤ ਦੇ ਇਸ ਸ਼ਾਨਦਾਰ ਵਰਤਾਰੇ ਨੂੰ ਨਾਰਦਨ ਲਾਈਟਸ ਜਾਂ ਉਰੋਰਾ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।
ਸਾਊਥ ਆਈਲੈਂਡ ਦੇ ਰਿਹਾਇਸ਼ੀਆਂ ਨੂੰ ਇਹ ਨਜਾਰਾ ਸਭ ਤੋਂ ਸਾਫ ਦੇਖਣ ਨੂੰ ਮਿਲੇਗਾ ਅਤੇ ਇਸ ਨੂੰ ਦੇਖਣ ਲਈ ਸ਼ਹਿਰ ਦੀ ਰੋਸ਼ਨੀ ਤੋਂ ਦੂਰ ਕਿਸੇ ਸੁੰਨਸਾਨ ਇਲਾਕੇ ਵਿੱਚ ਜਿਆਦਾ ਵਧੀਆ ਢੰਗ ਨਾਲ ਦੇਖਿਆ ਜਾ ਸਕਦਾ ਹੈ।
