ਆਕਲੈਂਡ ਰਾਂਗੀਟਿਕੀ ਜਿਲ੍ਹੇ ਦੇ ਟੁਰਾਕੀਨਾ ਵਿੱਚ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ ਇੱਕ ਜਣੇ ਦੀ ਮੌਤ ਅਤੇ 6 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਮਕੀਰੀਕੀਰੀ ਰੋਡ ‘ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਪੁੱਜੀ ਸੀਰੀਅਸ ਕਰੈਸ਼ ਯੂਨਿਟ ਹਾਦਸੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇੱਕ ਯਾਤਰੀ ਬੱਸ ਬੇਕਾਬੂ ਹੁੰਦੀ ਹੋਈ ਇੱਕ ਖਾਈ ਵਿੱਚ ਜਾ ਗਿਰੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾ ਦੁਪਹਿਰੇ 2.50 ‘ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਫਾਇਰ ਵਿਭਾਗ ਦੀਆਂ 2 ਗੱਡੀਆਂ ਵੀ ਪੁੱਜੀਆਂ ਦੱਸੀਆਂ ਜਾ ਰਹੀਆਂ ਹਨ।