Sports News

ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 60 ਦੌੜਾਂ ਨਾਲ ਹਰਾਇਆ, ਤਾਰਾ ਨੌਰਿਸ ਨੇ ਲਈਆਂ 5 ਵਿਕਟਾਂ

ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ। ਇਸ ਮੈਚ ਵਿੱਚ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ 60 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਮੈਚ ਜਿੱਤਣ ਲਈ 224 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸਮ੍ਰਿਤੀ ਮੰਧਾਨਾ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 163 ਦੌੜਾਂ ਹੀ ਬਣਾ ਸਕੀ। ਰਾਇਲ ਚੈਲੰਜਰਸ ਬੰਗਲੌਰ ਦੇ ਲਈ ਕਪਤਾਨ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਜਦਕਿ ਇਸ ਤੋਂ ਇਲਾਵਾ ਹੀਥਰ ਨਾਈਟ ਅਤੇ ਐਲਿਸ ਪੈਰੀ ਨੇ ਕ੍ਰਮਵਾਰ 34 ਅਤੇ 31 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਦਿੱਲੀ ਕੈਪੀਟਲਸ ਲਈ ਤਾਰਾ ਨੌਰਿਸ ਨੇ ਚੰਗੀ ਗੇਂਦਬਾਜ਼ੀ ਕੀਤੀ। ਤਾਰਾ ਨੌਰਿਸ ਨੇ 4 ਓਵਰਾਂ ‘ਚ 29 ਦੌੜਾਂ ਦੇ ਕੇ 5 ਵਿਕਟਾਂ ਲਈਆਂ।

ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ

ਇਸ ਤੋਂ ਪਹਿਲਾਂ ਰਾਇਲ ਚੈਲੰਜਰਸ ਬੰਗਲੌਰ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਸ ਨੇ 20 ਓਵਰਾਂ ‘ਚ 2 ਵਿਕਟਾਂ ‘ਤੇ 223 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਇਲ ਚੈਲੰਜਰਸ ਬੈਂਗਲੁਰੂ ਦੇ ਸਾਹਮਣੇ ਜਿੱਤ ਲਈ 224 ਦੌੜਾਂ ਦਾ ਟੀਚਾ ਰੱਖਿਆ ਗਿਆ। ਦਿੱਲੀ ਕੈਪੀਟਲਸ ਲਈ ਓਪਨਰ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਦਿੱਲੀ ਕੈਪੀਟਲਸ ਲਈ ਸ਼ੈਫਾਲੀ ਵਰਮਾ ਨੇ 45 ਗੇਂਦਾਂ ‘ਤੇ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ‘ਚ 10 ਚੌਕੇ ਅਤੇ 4 ਛੱਕੇ ਲਗਾਏ।

ਸ਼ੈਫਾਲੀ ਵਰਮਾ ਅਤੇ ਮੇਗ ਲੈਨਿੰਗ ਦੀ ਪਾਰੀ ਨੇ ਬਦਲਿਆ ਮੈਚ

ਸ਼ੈਫਾਲੀ ਵਰਮਾ ਤੋਂ ਇਲਾਵਾ ਮੇਗ ਲੈਨਿੰਗ ਨੇ 43 ਗੇਂਦਾਂ ‘ਤੇ 72 ਦੌੜਾਂ ਬਣਾਈਆਂ। ਇਸ ਆਸਟ੍ਰੇਲੀਆਈ ਬੱਲੇਬਾਜ਼ ਨੇ ਆਪਣੀ ਪਾਰੀ ‘ਚ 14 ਚੌਕੇ ਲਗਾਏ। ਮਾਰਜਿਨ ਕੈਪ ਨੇ 17 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਜੇਮਿਮਾ ਰੌਡਰਿਗਜ਼ 15 ਗੇਂਦਾਂ ‘ਚ 22 ਦੌੜਾਂ ਬਣਾ ਕੇ ਅਜੇਤੂ ਪਰਤੀ। ਉਨ੍ਹਾਂ ਨੇ ਆਪਣੀ ਪਾਰੀ ‘ਚ 3 ਚੌਕੇ ਲਗਾਏ। ਰਾਇਲ ਚੈਲੰਜਰਸ ਬੰਗਲੌਰ ਲਈ ਹੀਥਰ ਨਾਈਟ ਇਕਲੌਤੀ ਸਫਲ ਗੇਂਦਬਾਜ਼ ਸੀ। ਹੀਥਰ ਨਾਈਟ ਨੇ ਦੋਵਾਂ ਨੂੰ ਕੀਤਾ। ਹੀਥਰ ਨਾਈਟ ਨੇ 3 ਓਵਰਾਂ ‘ਚ 40 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਨੇ ਸ਼ੈਫਾਲੀ ਵਰਮਾ ਅਤੇ ਮੇਗ ਲੈਨਿੰਗ ਨੂੰ ਆਪਣਾ ਸ਼ਿਕਾਰ ਬਣਾਇਆ।

IPL 2008 ਦੇ ਪਹਿਲੇ ਮੈਚ ‘ਚ ਦੁਹਰਾਇਆ ਗਿਆ ਇਤਿਹਾਸ!

ਸਾਲ 2008 ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਪੁਰਸ਼ ਟੀਮ ਦੇ ਖਿਲਾਫ 3 ਵਿਕਟਾਂ ‘ਤੇ 222 ਦੌੜਾਂ ਬਣਾਈਆਂ ਸਨ। ਕੋਲਕਾਤਾ ਨਾਈਟ ਰਾਈਡਰਜ਼ ਲਈ ਬ੍ਰੈਂਡਨ ਮੈਕੁਲਮ ਨੇ 73 ਗੇਂਦਾਂ ‘ਤੇ 158 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ‘ਚ 10 ਚੌਕੇ ਅਤੇ 13 ਛੱਕੇ ਲਗਾਏ। ਕੋਲਕਾਤਾ ਨਾਈਟ ਰਾਈਡਰਜ਼ ਦੀਆਂ 3 ਵਿਕਟਾਂ ‘ਤੇ 222 ਦੌੜਾਂ ਦੇ ਜਵਾਬ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ 15.1 ਓਵਰਾਂ ‘ਚ ਸਿਰਫ 82 ਦੌੜਾਂ ‘ਤੇ ਹੀ ਸਿਮਟ ਗਈ। ਇਸ ਤਰ੍ਹਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਇਹ ਮੈਚ 140 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।

Video