ਸਿੰਗਾਪੁਰ ਨੇ ਬ੍ਰਿਗੇਡੀਅਰ ਜਨਰਲ ਰਵਿੰਦਰ ਸਿੰਘ ਨੂੰ ਆਪਣਾ ਅਗਲਾ ਥਲ ਸੈਨਾ ਮੁਖੀ ਨਿਯੁਕਤ ਕੀਤਾ ਹੈ, ਜੋ 30 ਸਾਲਾਂ ਵਿੱਚ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਫੋਰਸ ਦਾ ਡੰਡਾ ਦਿੱਤਾ ਗਿਆ ਹੈ।
ਰਵਿੰਦਰ ਸਿੰਘ 25 ਮਾਰਚ ਨੂੰ ਆਪਣਾ ਅਹੁਦਾ ਸੰਭਾਲਣਗੇ।
62 ਸਾਲਾਂ ਦੇ ਰਵਿੰਦਰ ਸਿੰਘ ਦਸੰਬਰ 1982 ਵਿੱਚ ਸਿੰਗਾਪੁਰ ਆਰਮਡ ਫੋਰਸਿਜ਼ ਵਿੱਚ ਸ਼ਾਮਲ ਹੋਏ ਸੀ।
ਉਹਨਾ ਨੇ ਸਹਾਇਕ ਚੀਫ਼ ਆਫ਼ ਜਨਰਲ ਸਟਾਫ (ਯੋਜਨਾ), ਸੰਯੁਕਤ ਸੰਚਾਰ ਅਤੇ ਸੂਚਨਾ ਪ੍ਰਣਾਲੀ ਵਿਭਾਗ ਦੇ ਮੁਖੀ, ਅਤੇ ਚੀਫ਼ ਆਫ਼ ਸਟਾਫ਼ – ਜੁਆਇੰਟ ਸਟਾਫ ਵਜੋਂ ਵੀ ਕੰਮ ਕੀਤਾ।
ਬ੍ਰਿਗੇਡੀਅਰ ਜਨਰਲ ਰਵਿੰਦਰ ਸਿੰਘ ਕਰੀਬ 30 ਸਾਲਾਂ ਵਿੱਚ ਪਹਿਲੇ ਗੈਰ-ਚੀਨੀ ਫੌਜ ਮੁਖੀ ਵੀ ਹਨ।
ਦੂਜੇ ਦੇਸ਼ ਲਈ ਫੌਜ ਮੁਖੀ ਬਨਣ ਵਾਲੇ ਪੰਜਾਬੀ ਪਿਛੋਕੜ ਦੇ ਪਹਿਲੇ ਸਿੱਖ ਵੀ ਬਣ ਗਏ ਹਨ।