Local News

ਹੁਣ 187 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਦੇ ਘੁੰੰਮਣ ਜਾ ਸਕਦੇ ਨਿਊਜ਼ੀਲੈਂਡ ਵਾਸੀ

ਸਾਲ 2023 ਦੀ ‘ਦ ਹੈਨਲੀ ਪਾਸਪੋਰਟ ਇੰਡੈਕਸ’ ਸੂਚੀ ਜਾਰੀ ਹੋ ਚੁੱਕੀ ਹੈ।

ਇਸ ਸੂਚੀ ਵਿੱਚ ਵੱਖੋ-ਵੱਖ ਦੇਸ਼ਾਂ ਦੇ ਪਾਸਪੋਰਟ ਸ਼ਾਮਿਲ ਕੀਤੇ ਜਾਂਦੇ ਹਨ।

2023 ਦੀ ਸੂਚੀ ਵਿੱਚ ਨਿਊਜ਼ੀਲੈਂਡ ਦਾ ਪਾਸਪੋਰਟ ਪਹਿਲੇ 10 ਦੀ ਸੂਚੀ ਵਿੱਚ ਸ਼ੁਮਾਰ ਹੋਇਆ ਹੈ ਤੇ ਸੂਚੀ ਵਿੱਚ ਨਿਊਜ਼ੀਲੈਂਡ ਦੇ ਪਾਸਪੋਰਟ ਦਾ ਕ੍ਰਮਆਂਕ 7 ਹੈ, ਨਿਊਜ਼ੀਲੈਂਡ ਦੇ ਅਮਰੀਕਾ, ਨਾਰਵੇਅ, ਬੈਲਜੀਅਮ, ਸੀਜੈਕ ਰੀਪਬਲਿਕ, ਸਵਿਟਜਰਲੈਂਡ ਦੇ ਪਾਸਪੋਰਟ ਵੀ 7 ਨੰਬਰ ‘ਤੇ ਹੀ ਹਨ ਤੇ ਇਨ੍ਹਾਂ ਸਾਰੇ ਦੇਸ਼ਾਂ ਦੇ ਰਿਹਾਇਸ਼ੀ 187 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਘੁੰਮਣ ਜਾ ਸਕਦੇ ਹਨ।

ਗੁਆਂਢੀ ਮੁਲਕ ਆਸਟ੍ਰੇਲੀਆ 8ਵੇਂ ਨੰਬਰ ‘ਤੇ ਹੈ, ਜਿੱਥੋਂ ਦੇ ਰਿਹਾਇਸ਼ੀ 186 ਮੁਲਕਾਂ ਵਿੱਚ ਬਿਨ੍ਹਾਂ ਵੀਜਾ ਜਾ ਸਕਦੇ ਹਨ।

ਸੂਚੀ ਵਿੱਚ ਪਹਿਲੇ ਨੰਬਰ ‘ਤੇ ਸਿੰਘਾਪੁਰ ਅਤੇ ਜਾਪਾਨ ਦੇ ਪਾਸਪੋਰਟ ਹਨ, ਜਿੱਥੋਂ ਦੇ ਰਿਹਾਇਸ਼ੀ 193 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਘੁੰਮਣ ਜਾ ਸਕਦੇ ਹਨ।

Video