ਨਿਊਜ਼ੀਲੈਂਡ ਵਿੱਚ ਵਧ ਰਹੀ ਮਹਿੰਗਾਈ ਅਤੇ ਆਰਥਿਕ ਅਣਸ਼ਚਿਤਤਾ ਦੇ ਮੱਦੇਨਜ਼ਰ Kiwibank ਨੇ ਰਿਜ਼ਰਵ ਬੈਂਕ (RBNZ) ਨੂੰ ਸਲਾਹ ਦਿੱਤੀ ਹੈ ਕਿ ਬਿਆਜ ਦਰਾਂ ਵਿੱਚ ਵਾਧਾ ਕਰਨ ਤੋਂ ਪਹਿਲਾਂ “ਵੇਖੋ, ਰੁਕੋ ਅਤੇ ਢੰਗ ਨਾਲ ਅੰਕਲਨ ਕਰੋ” ਵਾਲੀ ਨੀਤੀ ਅਪਣਾਈ ਜਾਵੇ।
ਰਿਪੋਰਟ ਮੁਤਾਬਕ ਇਸ ਵੇਲੇ ਆਰਥਿਕ ਹਾਲਾਤ ਕਾਫ਼ੀ ਅਣਿਸ਼ਚਿਤ ਹਨ, ਖ਼ਾਸ ਕਰਕੇ ਮਿਡਲ ਈਸਟ ਦੇ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਮਹਿੰਗਾਈ ‘ਤੇ ਦਬਾਅ ਬਣ ਰਿਹਾ ਹੈ।
Kiwibank ਦਾ ਕਹਿਣਾ ਹੈ ਕਿ ਇਸ ਸਮੇਂ ਕੋਈ ਵੀ ਜਲਦੀ ਵਿੱਚ ਲਿਆ ਗਿਆ ਫੈਸਲਾ—ਖ਼ਾਸ ਕਰਕੇ ਬਿਆਜ ਦਰਾਂ ਵਧਾਉਣਾ—ਘਰਾਂ ਅਤੇ ਕਾਰੋਬਾਰਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਉਹਨਾਂ ਦੇ ਅਨੁਸਾਰ ਲੋਕ ਪਹਿਲਾਂ ਹੀ ਵਧ ਰਹੇ ਖਰਚਿਆਂ ਨਾਲ ਜੂਝ ਰਹੇ ਹਨ ਅਤੇ ਵਾਧੂ ਬਿਆਜ ਦਰਾਂ ਹਾਲਾਤ ਹੋਰ ਖਰਾਬ ਕਰ ਸਕਦੀਆਂ ਹਨ।
ਬੈਂਕ ਨੇ ਇਹ ਵੀ ਕਿਹਾ ਕਿ ਅਸਲ ਤਸਵੀਰ ਸਮਝਣ ਲਈ ਅਗਲੇ ਮਹੀਨਿਆਂ ਦੇ ਮਹਿੰਗਾਈ ਦੇ ਅੰਕੜੇ (CPI ਡਾਟਾ) ਦੇਖਣਾ ਬਹੁਤ ਜ਼ਰੂਰੀ ਹੈ। ਜਦ ਤੱਕ ਇਹ ਸਪੱਸ਼ਟ ਨਾ ਹੋ ਜਾਵੇ ਕਿ ਮਹਿੰਗਾਈ ਲੰਬੇ ਸਮੇਂ ਲਈ ਵਧ ਰਹੀ ਹੈ ਜਾਂ ਸਿਰਫ਼ ਅਸਥਾਈ ਹੈ, ਤਦ ਤੱਕ ਵੱਡੇ ਫੈਸਲੇ ਨਹੀਂ ਲੈਣੇ ਚਾਹੀਦੇ।
ਇਸਦੇ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਘੱਟ ਹੋ ਸਕਦੀਆਂ ਹਨ ਅਤੇ ਲੋਕ ਖਰਚ ਕਰਨ ਤੋਂ ਹਿਚਕਚਾ ਰਹੇ ਹਨ, ਜਿਸ ਨਾਲ ਵਿਕਾਸ ‘ਤੇ ਅਸਰ ਪੈ ਸਕਦਾ ਹੈ।











Add Comment