ਆਕਲੈਂਡ ਵਿੱਚ ਰੋਜਾਨਾ ਬੱਸਾਂ ਦੇ ਰੱਦ ਹੁੰਦੇ ਰੂਟ ਆਕਲੈਂਡ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਦਰਅਸਲ ਆਕਲੈਂਡ ਟ੍ਰਾਂਸਪੋਰਟ ਬੀਤੇ ਲੰਬੇ ਸਮੇਂ ਤੋਂ ਡਰਾਈਵਰਾਂ ਦੀ ਘਾਟ ਦੀ ਸੱਮਸਿਆ ਦਾ ਸਾਹਮਣਾ ਕਰ ਰਹੀ ਹੈ ਤੇ ਇਸੇ ਕਾਰਨ ਕਈ ਇਲਾਕਿਆਂ ਵਿੱਚ ਬੱਸਾਂ ਦੇ ਰੂਟ ਆਰਜੀ ਤੌਰ ‘ਤੇ ਬੰਦ ਵੀ ਕੀਤੇ ਜਾ ਚੁੱਕੇ ਹਨ, ਪਰ ਇਸ ਸਭ ਦੇ ਬਾਵਜੂਦ ਰੋਜਾਨਾ ਯਾਤਰੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਅਚਨਚੇਤ ਰੱਦ ਕੀਤੇ ਜਾਣ ਵਾਲੇ ਰੂਟ ਯਾਤਰੀਆਂ ਦੀ ਸੱਮਸਿਆ ਵਿੱਚ ਕਾਫੀ ਵਾਧਾ ਕਰਦੇ ਹਨ ਤੇ ਇਸ ਕਾਰਨ ਸਕੂਲੀ ਵਿਦਿਆਰਥੀਆਂ ਦੇ ਮਾਪੇ ਵੀ ਖਾਸਤੌਰ ‘ਤੇ ਬਹੁਤ ਪ੍ਰੇਸ਼ਾਨ ਹਨ। ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਸੱਮਸਿਆ ਕਾਰਨ ਉਸਨੂੰ ਆਪਣੇ ਬੱਚਿਆਂ ਨੂੰ ਬੱਸ ਸਟਾਪ ਤੋਂ ਚੁੱਕ ਕੇ ਸਕੂਲ ਛੱਡ ਕੇ ਆਉਣਾ ਪੈਂਦਾ ਹੈ ਤੇ ਇਹ ਸਭ ਰੋਜਾਨਾ ਦਾ ਕੰਮ ਬਣ ਗਿਆ ਹੈ।