India News

ਨਿਸ਼ਾਨੇਬਾਜ਼ੀ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਸਿਫ਼ਤ ਕੌਰ ਦਾ ਜਥੇਦਾਰ ਗਿਆਨੀ ਹਰਪ੍ਰੀਤ ਵਲੋਂ ਸਨਮਾਨ

ਭੋਪਾਲ ‘ਚ ISSF ਵਿਸ਼ਵ ਕੱਪ 2023 ਵਿੱਚ 50 ਮੀਟਰ ਰਾਈਫਲ ਈਵੈਂਟ ਵਿੱਚ ਪੰਜਾਬ ਦੀ ਸਿਫ਼ਤ ਕੌਰ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ। ਦੱਸ ਦਈਏ ਕਿ ਇਸ ਈਵੈਂਟ ‘ਚ ਸਿਫ਼ਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਇਸ ਜਿੱਤ ਮਗਰੋਂ ਸਿਫ਼ਤ ਕੌਰ ਸਮਰਾ ਦਾ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ।

ਦੱਸ ਦਈਏ ਕਿ ਸਿਫ਼ਤ ਕੌਰ ਸਾਮਰਾ ਆਪਣੇ ਪਰਿਵਾਰ ਨਾਲ ਦਮਦਮਾ ਸਾਹਿਬ ਪੁੱਜੀ ਹੋਈ। ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਨਮਾਨ ਮਿਲਣ ‘ਤੇ ਸਿਫਤ ਕੌਰ ਸਮਰਾ ਨੇ ਕਿਹਾ ਕਿ ਉਸ ਨੂੰ ਆਪਣੇ ‘ਤੇ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸ ਦਾ ਮਕਸਦ ਹੁਣ ਵਰਲਡ ਕੱਪ ਜਿੱਤਣਾ ਹੈ।

ਫਰੀਦਕੋਟ ਦੀ ਰਹਿਣ ਵਾਲੀ ਸਿਫਤ ਕੌਰ ਸਮਰਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨ ਹਾਸਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਕਿਹਾ ਕਿ ਭੋਪਾਲ ਵਿਖੇ ਮੁਕਾਬਲਾ ਕਾਫੀ ਸਖ਼ਤ ਸੀ। ਪਰ ਉਸਦੀ ਮਿਹਨਤ ਰੰਗ ਲਿਆਈ ਤੇ ਇਸ ਦੌਰਾਨ ਉਸ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।

ਮੀਡੀਆ ਨਾਲ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਅਗਲੇ ਮੁਕਾਬਲਿਆਂ ਲਈ ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ ਤੇ ਉਸ ਦਾ ਨਿਸ਼ਾਨਾ ਵਰਲਡ ਕੱਪ ਜਿੱਤਣਾ ਹੈ। ਸਿਫ਼ਤ ਕੌਰ ਸਮਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਦੀ ਪ੍ਰਾਪਤੀ ਤੇ ਉਸਨੂੰ ਵਧਾਈਆਂ ਦਿੱਤੀਆਂ ਹਨ।

Video