ਐਂਡਰੌਇਡ ਡਿਵਾਈਸ ਤੇ ਵਿੰਡੋਜ਼ ਵਿਚਕਾਰ ਫਾਈਲ ਸ਼ੇਅਰਿੰਗ ਹਰੇਕ ਯੂਜ਼ਰ ਲਈ ਇਕ ਮੁਸ਼ਕਲ ਕੰਮ ਰਿਹਾ ਹੈ। ਇਸਦੇ ਲਈ, ਯੂਜ਼ਰਜ਼ ਨੂੰ ਜਾਂ ਤਾਂ ਡੇਟਾ ਕੇਬਲ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਕਲਾਉਡ ਸਰਵਿਸ ਦਾ ਸਹਾਰਾ ਲੈਣਾ ਪੈਂਦਾ ਹੈ। ਹਾਲਾਂਕਿ ਤਕਨੀਕੀ ਕੰਪਨੀ ਗੂਗਲ ਆਪਣੇ ਯੂਜ਼ਰਜ਼ ਦੀ ਇਸ ਸਮੱਸਿਆ ਨੂੰ ਹੱਲ ਕਰਨ ਜਾ ਰਹੀ ਹੈ। ਗੂਗਲ ਨੇ Nearby Share ਪੇਸ਼ਕਸ਼ ਕੀਤੀ ਹੈ, ਜਿਸ ਨਾਲ ਫਾਈਲ ਸ਼ੇਅਰਿੰਗ ਆਸਾਨ ਹੋ ਗਈ ਹੈ।
ਬੀਟਾ ਟੈਸਟਿੰਗ ਸਟੇਜ ‘ਤੇ ਐਪ
ਕੰਪਨੀ ਦਾ ਐਪ ਸਿਰਫ ਵਿੰਡੋਜ਼ ਪੀਸੀ ਲਈ ਲਿਆਂਦਾ ਗਿਆ ਹੈ। ਇਸ ਨੂੰ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਹੈ। ਯੂਜ਼ਰਜ਼ ਐਪ ਨੂੰ ਡਾਊਨਲੋਡ ਕਰ ਸਕਦੇ ਹਨ। ਹਾਲਾਂਕਿ, ਇਹ ਐਪ ਫਿਲਹਾਲ ਬੀਟਾ ਟੈਸਟਿੰਗ ਪੜਾਅ ‘ਤੇ ਹੈ। ਚੰਗੀ ਗੱਲ ਇਹ ਹੈ ਕਿ ਗੂਗਲ ਨੇ ਫਾਈਲ ਸ਼ੇਅਰਿੰਗ ਸਰਵਿਸ ਨੂੰ ਮੁਫਤ ‘ਚ ਉਪਲੱਬਧ ਕਰ ਦਿੱਤਾ ਹੈ। ਇਸ ਐਪ Nearby Share ਨੂੰ ਐਂਡ੍ਰਾਇਡ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
Nearby Share ਦੀ ਮਦਦ ਨਾਲ ਯੂਜ਼ਰਜ਼ ਐਂਡਰਾਇਡ ਤੇ ਵਿੰਡੋਜ਼ ਵਿਚਕਾਰ ਦਸਤਾਵੇਜ਼, ਫੋਟੋਆਂ, ਵੀਡੀਓ ਫਾਈਲਾਂ ਨੂੰ ਸ਼ੇਅਰ ਕਰ ਸਕਦੇ ਹਨ। ਵਿੰਡੋਜ਼ ਯੂਜ਼ਰ ਇਸ ਐਪ ਦੀ ਮਦਦ ਨਾਲ ਫਾਈਲਾਂ ਭੇਜ ਤੇ ਪ੍ਰਾਪਤ ਕਰ ਸਕਦੇ ਹਨ। ਇੰਨਾ ਹੀ ਨਹੀਂ ਕੰਪਨੀ ਦਾ ਦਾਅਵਾ ਹੈ ਕਿ ਵਿੰਡੋਜ਼ ‘ਚ ਐਪ ਦੀ ਵਰਤੋਂ ਮੋਬਾਈਲ ਵਰਜ਼ਨ ਵਰਗੀ ਹੀ ਹੈ।
ਦੋ ਵਿੰਡੋਜ਼ ਪੀਸੀ ਦੇ ਵਿਚਕਾਰ ਵੀ ਟ੍ਰਾਂਸਫਰ ਹੋ ਸਕਣਗੀਆਂ ਫਾਈਲਜ਼
ਗੂਗਲ ਦੇ ਐਪ ਦੀ ਮਦਦ ਨਾਲ ਫਾਈਲਜ਼ ਨੂੰ ਸਿਰਫ ਫੋਨ ਅਤੇ ਪੀਸੀ ਵਿਚਕਾਰ ਟ੍ਰਾਂਸਫਰ ਨਹੀਂ ਕੀਤਾ ਜਾ ਸਕੇਗਾ, ਬਲਕਿ ਯੂਜ਼ਰਜ਼ ਦੋ ਪੀਸੀ ਦੇ ਵਿਚਕਾਰ ਵੀ ਫਾਈਲਾਂ ਨੂੰ ਸ਼ੇਅਰ ਕਰ ਸਕਣਗੇ।
ਗੂਗਲ ਵੱਲੋਂ ਯੂਜ਼ਰਜ਼ ਲਈ ਲਿਆਂਦੀ ਗਈ ਇਹ ਸੁਵਿਧਾ ਐਂਡਰਾਇਡ ਸਮਾਰਟਫੋਨ ਅਤੇ ਟੈਬਲੇਟ ਲਈ ਉਪਲਬਧ ਹੋਵੇਗੀ। ਹਾਲਾਂਕਿ, ਇਹ ਫੀਚਰ ਸਿਰਫ ਐਂਡਰਾਇਡ 6 ਅਤੇ ਇਸ ਤੋਂ ਬਾਅਦ ਦੇ ਐਡੀਸ਼ਨ ‘ਤੇ ਚੱਲਣ ਵਾਲੇ ਐਂਡਰਾਇਡ ਡਿਵਾਈਸਿਜ਼ ‘ਚ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਐਪ ਵਿੰਡੋਜ਼ 10 ਅਤੇ ਵਿੰਡੋਜ਼ 11 (64-ਬਿਟ ਸੰਸਕਰਣ) ਲਈ ਉਪਲਬਧ ਹੋਵੇਗੀ।
ਗੂਗਲ ਅਕਾਉਂਟ ਲੌਗਇਨ ਦੀ ਵੀ ਲੋੜ ਨਹੀਂ
ਤੁਹਾਨੂੰ ਦੱਸ ਦਈਏ ਕਿ ਐਪ ਦੀ ਵਰਤੋਂ ਕਰਨ ਲਈ ਗੂਗਲ ਅਕਾਊਂਟ ਤੋਂ ਲੌਗਇਨ ਕਰਨਾ ਵੀ ਜ਼ਰੂਰੀ ਨਹੀਂ ਹੋਵੇਗਾ। ਹਾਲਾਂਕਿ, ਗੂਗਲ ਖਾਤੇ ਨਾਲ ਲੌਗਇਨ ਕਰਨ ਨਾਲ ਯੂਜ਼ਰਜ਼ ਨੂੰ ਆਪਣੀਆਂ ਫਾਈਲਜ਼ ਨੂੰ ਤੇਜ਼ ਰਫਤਾਰ ਨਾਲ ਟਰਾਂਸਫਰ ਕਰਨ ਵਿਚ ਮਦਦ ਮਿਲੇਗੀ।
ਐਪ ਵਿੱਚ ਯੂਜ਼ਰ ਦੀ ਨਿੱਜਤਾ ਤੇ ਸੁਰੱਖਿਆ ਦਾ ਵੀ ਧਿਆਨ ਰੱਖਿਆ ਗਿਆ ਹੈ। ਯੂਜ਼ਰਜ਼ ਨੂੰ ਡਿਵਾਈਸ ਵਿਜ਼ੀਬਿਲਟੀ ਕੰਟਰੋਲ ਕਰਨ ਦਾ ਵਿਕਲਪ ਮਿਲਦਾ ਹੈ। ਐਪ ‘ਚ Everyone, Contacts, Your Devices ਵਰਗੀ ਆਪਸ਼ਨ ਦੀ ਸਹੂਲਤ ਵੀ ਮਿਲਦੀ ਹੈ।