Global News International News

TikTok ‘ਤੇ ਆਸਟ੍ਰੇਲੀਆ ‘ਚ ਵੀ ਲੱਗੀ ਪਾਬੰਦੀ, ਸੁਰੱਖਿਆ ਲਈ ਦੱਸਿਆ ਗੰਭੀਰ ਖ਼ਤਰਾ

ਆਸਟ੍ਰੇਲੀਆ ਵਿੱਚ ਵੀ ਸਰਕਾਰੀ ਡਿਵਾਈਸਾਂ ‘ਤੇ ਚੀਨੀ ਸ਼ਾਰਟ ਵੀਡੀਓ ਐਪ ਟਿਕਟੋਕ (Tiktok Ban) ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਹੁਣ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਆਸਟ੍ਰੇਲੀਆਈ ਸੰਸਦ ਮੈਂਬਰਾਂ ਦੇ ਫੋਨ, ਕੰਪਿਊਟਰ ‘ਤੇ ਚੀਨੀ ਐਪ ਨਹੀਂ ਇੰਸਟਾਲ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ ਅਤੇ ਫਰਾਂਸ ਵੀ ਸੁਰੱਖਿਆ ਕਾਰਨਾਂ ਕਰਕੇ ਟਿਕਟੋਕ ‘ਤੇ ਇਸ ਤਰ੍ਹਾਂ ਦੀ ਪਾਬੰਦੀ ਲਗਾ ਚੁੱਕੇ ਹਨ। ਹਾਲਾਂਕਿ Tiktok ਦੀ ਪੇਰੈਂਟ ਕੰਪਨੀ Bite Dance ਨੇ ਜਾਸੂਸੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਆਸਟ੍ਰੇਲੀਆਈ ਅਟਾਰਨੀ-ਜਨਰਲ ਮਾਰਕ ਡਰੇਫਸ ਨੇ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਪਾਬੰਦੀ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਇਹ ਹੁਕਮ “ਜਲਦੀ ਤੋਂ ਜਲਦੀ” ਲਾਗੂ ਕੀਤਾ ਜਾਵੇਗਾ। ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ, ਟਿੱਕਟੋਕ ‘ਤੇ ਪਾਬੰਦੀ ਲਗਾਉਣ ਦੇ ਆਸਟਰੇਲੀਆਈ ਸਰਕਾਰ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਆਸਟਰੇਲੀਆ ਟਿਕਟੋਕ ਦੇ ਮੈਨੇਜਰ ਲੀ ਹੰਟਰ ਨੇ ਕਿਹਾ ਕਿ ਕੰਪਨੀ ਸਰਕਾਰ ਦੇ ਫੈਸਲੇ ਤੋਂ ਨਿਰਾਸ਼ ਹੈ। ਹੰਟਰ ਨੇ ਇਸ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।

ਅਟਾਰਨੀ ਜਨਰਲ ਦੇ ਵਿਭਾਗ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਟਿਕਟੋਕ ਉਪਭੋਗਤਾਵਾਂ ਦੇ ਡੇਟਾ ਦੇ ਵਿਆਪਕ ਸੰਗ੍ਰਹਿ ਅਤੇ ਵਿਦੇਸ਼ੀ ਸਰਕਾਰ ਤੋਂ ਨਿਆਂਇਕ ਨਿਰਦੇਸ਼ ਪ੍ਰਾਪਤ ਕਰਨ ਕਾਰਨ ਸੁਰੱਖਿਆ ਅਤੇ ਗੋਪਨੀਯਤਾ ਲਈ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਇਸ ਲਈ ਸਰਕਾਰੀ ਉਪਕਰਨਾਂ ‘ਤੇ ਇਸ ਦੀ ਵਰਤੋਂ ਬੰਦ ਕੀਤੀ ਜਾਣੀ ਚਾਹੀਦੀ ਹੈ।

80 ਲੱਖ ਉਪਭੋਗਤਾ

ਹੰਟਰ ਨੇ ਦੱਸਿਆ ਕਿ ਕੰਪਨੀ ਨੇ ਇਸ ਸਬੰਧੀ ਕਈ ਵਾਰ ਸਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਅਜੇ ਤੱਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਟਿਕਟੋਕ ਆਸਟ੍ਰੇਲੀਆ ਦੀ ਸੁਰੱਖਿਆ ਲਈ ਕੋਈ ਖਤਰਾ ਹੈ। Tiktok ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲਗਭਗ 80 ਲੱਖ ਲੋਕ Tiktok ਦੀ ਵਰਤੋਂ ਕਰ ਰਹੇ ਹਨ।

Video