Local News

ਨਿਊਜੀਲੈਂਡ ਦੀਆਂ ਸੜਕਾਂ ‘ਤੇ ਲਗਾਤਾਰ ਵੱਧ ਰਿਹਾ ਸਟਰੀਟ ਰੇਸਰਾਂ ਦਾ ਖੌਫ

ਹਮਿਲਟਨ ਵਿਖੇ ਬੀਤੀ ਰਾਤ ਅਜਿਹੀ ਘਟਨਾ ਵਾਪਰਨ ਦੀ ਖਬਰ ਹੈ, ਜਿੱਥੇ ਇਨ੍ਹਾਂ ਸਟਰੀਟ ਰੇਸਰਾਂ ਨੇ ਪੁਲਿਸ ਦੀ ਬਿਲਕੁਲ ਵੀ ਪਰਵਾਹ ਨਾ ਕਰਦਿਆਂ ਸੜਕਾਂ ‘ਤੇ ਲੱਗੇ ਕੈਮਰਿਆਂ ਨੂੰ ਪੇਂਟਬਾਲ ਨਾਲ ਨਿਸ਼ਾਨਾ ਬਣਾਇਆ ਤਾਂ ਜੋ ਕੈਮਰੇ ਕੰਮ ਨਾ ਕਰ ਸਕਣ ਅਤੇ ਇਨ੍ਹਾਂ ਹੀ ਨਹੀਂ ਇੱਕ ਰਿਹਾਇਸ਼ੀ ਵਲੋਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕੇ ਜਾਣਾ ਵੀ ਕਾਫੀ ਮਹਿੰਗਾ ਪਿਆ, ਕਿਉਂਕਿ ਇਨ੍ਹਾਂ ਸਟਰੀਟ ਰੇਸਰਾਂ ਨੇ ਆਪਣਾ ਖੌਫ ਪੈਦਾ ਕਰਨ ਲਈ ਉਸਦੀ ਕਾਰ ਹੀ ਚੋਰੀ ਕਰ ਲਈ।

ਇਸ ਮਾਮਲੇ ਵਿੱਚ ਭਾਂਵੇ ਪੁਲਿਸ ਨੇ ਕੁਝ ਗ੍ਰਿਫਤਾਰੀਆਂ ਕੀਤੀਆਂ ਹਨ ਤੇ ਇਨਫਰੀਂਜਮੈਂਟ ਨੋਟਿਵ ਵੀ ਜਾਰੀ ਕੀਤੇ ਹਨ, ਪਰ ਛੋਟੀ ਉਮਰ ਦੇ ਇਨ੍ਹਾਂ ਖੌਫ ਪੈਦਾ ਕਰਨ ਵਾਲੇ ਨੌਜਵਾਨਾਂ ਲਈ ਜਦੋਂ ਤੱਕ ਸਖਤ ਕਾਰਵਾਈਆਂ ਅਮਲ ਵਿੱਚ ਨਹੀਂ ਆਉਂਦੀਆਂ ਤੱਦ ਤੱਕ ਕਾਰੋਬਾਰਾਂ ‘ਤੇ ਲੁੱਟਾਂ ਅਤੇ ਸੜਕਾਂ ‘ਤੇ ਅਜਿਹੇ ਮਾਮਲੇ ਵੱਧਦੇ ਰਹਿਣਗੇ।

ਹਮਿਲਟਨ ਵਿਖੇ ਬੀਤੀ ਰਾਤ ਅਜਿਹੀ ਘਟਨਾ ਵਾਪਰਨ ਦੀ ਖਬਰ ਹੈ, ਜਿੱਥੇ ਇਨ੍ਹਾਂ ਸਟਰੀਟ ਰੇਸਰਾਂ ਨੇ ਪੁਲਿਸ ਦੀ ਬਿਲਕੁਲ ਵੀ ਪਰਵਾਹ ਨਾ ਕਰਦਿਆਂ ਸੜਕਾਂ ‘ਤੇ ਲੱਗੇ ਕੈਮਰਿਆਂ ਨੂੰ ਪੇਂਟਬਾਲ ਨਾਲ ਨਿਸ਼ਾਨਾ ਬਣਾਇਆ ਤਾਂ ਜੋ ਕੈਮਰੇ ਕੰਮ ਨਾ ਕਰ ਸਕਣ ਅਤੇ ਇਨ੍ਹਾਂ ਹੀ ਨਹੀਂ ਇੱਕ ਰਿਹਾਇਸ਼ੀ ਵਲੋਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕੇ ਜਾਣਾ ਵੀ ਕਾਫੀ ਮਹਿੰਗਾ ਪਿਆ, ਕਿਉਂਕਿ ਇਨ੍ਹਾਂ ਸਟਰੀਟ ਰੇਸਰਾਂ ਨੇ ਆਪਣਾ ਖੌਫ ਪੈਦਾ ਕਰਨ ਲਈ ਉਸਦੀ ਕਾਰ ਹੀ ਚੋਰੀ ਕਰ ਲਈ। ਇਸ ਮਾਮਲੇ ਵਿੱਚ ਭਾਂਵੇ ਪੁਲਿਸ ਨੇ ਕੁਝ ਗ੍ਰਿਫਤਾਰੀਆਂ ਕੀਤੀਆਂ ਹਨ ਤੇ ਇਨਫਰੀਂਜਮੈਂਟ ਨੋਟਿਵ ਵੀ ਜਾਰੀ ਕੀਤੇ ਹਨ, ਪਰ ਛੋਟੀ ਉਮਰ ਦੇ ਇਨ੍ਹਾਂ ਖੌਫ ਪੈਦਾ ਕਰਨ ਵਾਲੇ ਨੌਜਵਾਨਾਂ ਲਈ ਜਦੋਂ ਤੱਕ ਸਖਤ ਕਾਰਵਾਈਆਂ ਅਮਲ ਵਿੱਚ ਨਹੀਂ ਆਉਂਦੀਆਂ ਤੱਦ ਤੱਕ ਕਾਰੋਬਾਰਾਂ ‘ਤੇ ਲੁੱਟਾਂ ਅਤੇ ਸੜਕਾਂ ‘ਤੇ ਅਜਿਹੇ ਮਾਮਲੇ ਵੱਧਦੇ ਰਹਿਣਗੇ।

ਨਿਊਜੀਲੈਂਡ ਪੁਲਿਸ ਵਲੋਂ ਅਜੇ ਤੱਕ ਲੁੱਟਾਂ ਦਾ ਸ਼ਿਕਾਰ ਹੁੰਦੇ ਕਾਰੋਬਾਰੀਆਂ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਵਾਇਆ ਜਾ ਸਕਿਆ ਹੈ ਤੇ ਦੂਜੇ ਪਾਸੇ ਸੜਕਾਂ ‘ਤੇ ਇੱਕ ਹੋਰ ਖੌਫ ਵੱਧ ਰਿਹਾ ਹੈ। ਸਟਰੀਟ ਰੈਸਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਂਸਲੇ ਵੀ ਹੁਣ ਬੁਲੰਦ ਹੁੰਦੇ ਨਜਰ ਆ ਰਹੇ ਹਨ, ਜੋ ਰਿਹਾਇਸ਼ੀਆਂ ਦੀ ਚਿੰਤਾ ਵਧਣ ਦਾ ਕਾਰਨ ਬਣ ਰਹੇ ਹਨ।

ਸੀਸੀਟੀਵੀ ਕੈਮਰਿਆਂ ‘ਤੇ ਫੇਰਿਆ ਰੰਗ ਤੇ ਇਹ ਗਲਤ ਕੰਮ ਰੋਕਣ ਵਾਲੇ ਦੀ ਗੱਡੀ ਵੀ ਕੀਤੀ ਚੋਰੀ

Video