ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਜਿਆਦਾ ਗ੍ਰੋਸਰੀ ਦੀਆਂ ਆਈਟਮਾਂ ਦੇ ਮੁੱਲ ਵਧੇ ਹਨ, ਜੋ ਕਰੀਬ 14% ‘ਤੇ ਜਾ ਪੁੱਜਾ ਹੈ।
ਦੂਜੇ ਨੰਬਰ ‘ਤੇ ਇਹ ਵਾਧਾ ਫਲਾਂ ਤੇ ਸਬਜੀਆਂ ਦੀਆਂ ਸ਼੍ਰੇਣੀਆਂ ਵਿੱਚ ਦੇਖਣ ਨੂੰ ਮਿਲਿਆ ਹੈ ਤੇ ਮੀਟ ਪੋਲਟਰੀ ਆਦਿ ਦੇ ਮੁੱਲਾਂ ਵਿੱਚ 7.8% ਦਾ ਵਾਧਾ ਹੋਇਆ ਹੈ।
ਗਰੀਨ ਪਾਰਟੀ ਨੇ ਇਸ ਵਾਧੇ ‘ਤੇ ਪ੍ਰਤੀਕਿਰਿਆ ਦਿਖਾਉਂਦਿਆਂ ਸੁਪਰ ਮਾਰਕੀਟਾਂ ‘ਤੇ ਐਕਸੈਸ ਪ੍ਰੋਫਿਟ ਟੈਕਸ ਲਾਉਣ ਦੀ ਮੰਗ ਵੀ ਕੀਤੀ ਹੈ।
ਗਰੀਨ ਪਾਰਟੀ ਦੇ ਬੁਲਾਰੇ ਰਿਕਾਰਡੋ ਮੈਂਡੀਜ਼ ਨੇ ਇਸ ਵਾਧੇ ਦਾ ਸਭ ਤੋਂ ਮੁੱਖ ਕਾਰਨ ਇਨ੍ਹਾਂ ਸੁਪਰ ਮਾਰਕੀਟਾਂ ਦੀਆਂ ਨੀਤੀਆਂ ਨੂੰ ਦੱਸਿਆ ਹੈ, ਜੋ ਲੋਕਾਂ ਲਈ ਭੋਜਨ ਪਦਾਰਥਾਂ ਦੀਆਂ ਕੀਮਤਾਂ ਨੂੰ ਲਗਾਤਾਰ ਵਧਾ ਰਹੀਆਂ ਹਨ ਤੇ ਆਪਣੇ ਮੁਨਾਫਿਆਂ ਵਿੱਚ ਚੌਖਾ ਵਾਧਾ ਕਰ ਰਹੀਆਂ ਹਨ।
ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜਿਆਂ ਅਨੁਸਾਰ ਨਿਊਜੀਲੈਂਡ ਵਿੱਚ ਮਾਰਚ 2022 ਦੇ ਮੁਕਾਬਲੇ ਮਾਰਚ 2023 ਵਿੱਚ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ 12.1% ਦਾ ਵਾਧਾ ਦਰਜ ਕੀਤਾ ਗਿਆ ਹੈ।