Global News India News

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 1972 ਪੋਲਿੰਗ ਬੂਥ, ਜਾਣੋ 9 ਵਿਧਾਨ ਸਭਾ ਹਲਕਿਆਂ ਦਾ ਬਿਊਰਾ

 ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਅਮਨ-ਅਮਾਨ ਤੇ ਪੂਰੀ ਨਿਰਪੱਖਤਾ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਲੋੜੀਂਦੇ ਪ੍ਰਬੰਧ ਅਮਲ ਵਿੱਚ ਲਿਆਉਂਦਿਆਂ 1972 ਪੋਲਿੰਗ ਬੂਥ ਸਥਾਪਿਤ ਕਰਨ ਨੂੰ ਅੰਤਿਮ ਰੂਪ ਦਿੱਤਾ ਹੈ। ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 16,21,800 ਵੋਟਰ ਹਨ। ਇਨ੍ਹਾਂ ਵਿੱਚ 8,44,904 ਪੁਰਸ਼, 7,76,855 ਮਹਿਲਾ ਤੇ 41 ਥਰਡ ਜੈਂਡਰ ਵੋਟਰ ਸ਼ਾਮਲ ਹਨ। 


ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਗਿਣਤੀ 2,00,018 ਵੋਟਰ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਹਨ ਜਦੋਂਕਿ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ 1,64,962 ਵੋਟਰ ਹਨ। ਇਸੇ ਤਰ੍ਹਾਂ ਹਲਕਾ ਨਕੋਦਰ 1,91,067, ਹਲਕਾ ਸ਼ਾਹਕੋਟ ਵਿੱਚ 1,82,026, ਹਲਕਾ ਕਰਤਾਰਪੁਰ ਵਿੱਚ 1,79,704, ਹਲਕਾ ਜਲੰਧਰ ਵੈਸਟ ਵਿੱਚ 1,65,973, ਜਲੰਧਰ ਸੈਂਟਰਲ ਵਿੱਚ 1,68,237, ਹਲਕਾ ਜਲੰਧਰ ਉੱਤਰੀ ਵਿੱਚ 1,83,363 ਤੇ ਹਲਕਾ ਜਲੰਧਰ ਛਾਉਣੀ ਵਿੱਚ 1,86,450 ਵੋਟਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 1850 ਸਰਵਿਸ ਵੋਟਰ ਜਿਨ੍ਹਾਂ ਵਿੱਚ 1728 ਪੁਰਸ਼ ਤੇ 122 ਮਹਿਲਾ ਵੋਟਰ ਸ਼ਾਮਲ ਹਨ।

ਪੋਲਿੰਗ ਸਟੇਸ਼ਨਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲੌਰ ਹਲਕੇ ਵਿੱਚ 242, ਨਕੋਦਰ ਵਿੱਚ 252, ਸ਼ਾਹਕੋਟ ਵਿੱਚ 250, ਕਰਤਾਰਪੁਰ ਵਿੱਚ 228, ਜਲੰਧਰ ਵੈਸਟ ਵਿੱਚ 183, ਜਲੰਧਰ ਸੈਂਟਰਲ ਵਿੱਚ 186, ਜਲੰਧਰ ਉਤੱਰੀ 196, ਜਲੰਧਰ ਛਾਉਣੀ 218 ਤੇ ਆਦਮਪੁਰ ਹਲਕੇ ਵਿੱਚ 217 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। 


ਦੱਸ ਦਈਏ ਕਿ ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੀ ਪੜਤਾਲ ਮੁਕੰਮਲ ਹੋਣ ਮਗਰੋਂ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਡੀਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ 20 ਅਪਰੈਲ ਤੱਕ 31 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਹੁਣ ਕੁਲ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 


ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ ਇੰਦਰ ਇਕਬਾਲ ਸਿੰਘ, ‘ਆਪ’ ਵੱਲੋਂ ਸੁਸ਼ੀਲ ਕੁਮਾਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵਿੰਦਰ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਕਰਮਜੀਤ ਕੌਰ, ਅਕਾਲੀ ਦਲ (ਅ) ਦੇ ਗੁਰਜੰਟ ਸਿੰਘ ਸਮੇਤ ਵੱਖ ਵੱਖ ਪਾਰਟੀਆਂ ਤੇ ਆ਼ਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ 24 ਅਪਰੈਲ ਸ਼ਾਮ 3 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।

Video