India News

ਭਾਰੀ ਬਰਫ਼ਬਾਰੀ ਕਾਰਨ ਰੋਕੀ ਗਈ ਕੇਦਾਰਨਾਥ ਧਾਮ ਯਾਤਰਾ ਦੀ ਰਜਿਸਟ੍ਰੇਸ਼ਨ

ਚਾਰ ਧਾਮ ਯਾਤਰਾ ਸ਼ੁਰੂ ਹੋ ਗਈ ਹੈ। ਪਰ ਗੜ੍ਹਵਾਲ ਖੇਤਰ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਰਿਸ਼ੀਕੇਸ਼ ਤੇ ਹਰਿਦੁਆਰ ਵਿੱਚ ਸ਼ਰਧਾਲੂਆਂ ਲਈ ਕੇਦਾਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 30 ਅਪ੍ਰੈਲ ਤਕ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਕੇਦਾਰਨਾਥ ਧਾਮ ਦੇ ਦਰਵਾਜ਼ੇ 25 ਅਪ੍ਰੈਲ ਨੂੰ ਹੀ ਖੋਲ੍ਹੇ ਜਾਣਗੇ।

ਗੜ੍ਹਵਾਲ ਡਿਵੀਜ਼ਨ ਦੇ ਵਧੀਕ ਪ੍ਰਸ਼ਾਸਨਿਕ ਕਮਿਸ਼ਨਰ ਅਤੇ ਚਾਰਧਾਮ ਯਾਤਰਾ ਪ੍ਰਸ਼ਾਸਨ ਸੰਗਠਨ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਨਰਿੰਦਰ ਸਿੰਘ ਕਵੀਰਿਆਲ ਨੇ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ ਕਿ ਖਰਾਬ ਮੌਸਮ ਤੇ ਬਰਫ਼ਬਾਰੀ ਕਾਰਨ ਹਰਿਦੁਆਰ ਅਤੇ ਰਿਸ਼ੀਕੇਸ਼ ਵਿੱਚ ਕੇਦਾਰਨਾਥ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 30 ਅਪ੍ਰੈਲ ਤਕ ਮੁਅੱਤਲ ਕਰ ਦਿੱਤੀ ਗਈ ਹੈ।

ਅਕਸ਼ੈ ਤ੍ਰਿਤੀਆ ਦੇ ਦਿਨ ਸ਼ੁਰੂ ਹੋਈ ਸੀ ਚਾਰ ਧਾਮ ਯਾਤਰਾ

ਦੱਸ ਦੇਈਏ ਕਿ 22 ਅਪ੍ਰੈਲ 2023 ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ ‘ਤੇ ਚਾਰਧਾਮ ਯਾਤਰਾ ਸ਼ੁਰੂ ਹੋਈ ਸੀ। ਇਸ ਦਿਨ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਖੋਲ੍ਹੇ ਗਏ ਸਨ ਤੇ 25 ਅਪ੍ਰੈਲ ਨੂੰ ਕੇਦਾਰਨਾਥ ਧਾਮ ਦੇ ਕਿਵਾੜ ਅਤੇ 27 ਅਪ੍ਰੈਲ ਨੂੰ ਬਦਰੀਨਾਥ ਧਾਮ ਦੇ ਕਿਵਾੜ ਖੋਲ੍ਹੇ ਜਾਣਗੇ।

ਹੁਣ ਤੱਕ 16 ਲੱਖ ਤੋਂ ਵੱਧ ਲੋਕ ਕਰਵਾ ਚੁੱਕੇ ਹਨ ਰਜਿਸਟ੍ਰੇਸ਼ਨ

ਅਧਿਕਾਰਤ ਤੌਰ ‘ਤੇ ਚਾਰ ਧਾਮ ਯਾਤਰਾ ਲਈ ਹੁਣ ਤਕ ਭਾਰਤ ਅਤੇ ਵਿਦੇਸ਼ਾਂ ਤੋਂ 16 ਲੱਖ ਤੋਂ ਵੱਧ ਲੋਕ ਰਜਿਸਟਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਤੇ ਮੌਸਮ ਦੀ ਭਵਿੱਖਬਾਣੀ ਲਈ ਸਰਕਾਰ ਨੇ ਆਪਣੇ ਨਾਲ ਗਰਮ ਕੱਪੜੇ ਰੱਖਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਵਿਚਕਾਰ ਖਰਾਬ ਮੌਸਮ ਕਾਰਨ ਸ਼ਰਧਾਲੂਆਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਹਾਲਾਂਕਿ ਯਾਤਰਾ ਦੌਰਾਨ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ।

ਯਾਤਰਾ ਲਈ ਜਾਰੀ ਕੀਤੀਆਂ ਗਾਈਡਲਾਈਨਜ਼

ਸਿਹਤ ਸਕੱਤਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ “ਯਾਤਰਾ ਲਈ ਦਿਸ਼ਾ-ਨਿਰਦੇਸ਼ ਤੇ ਐਸਓਪੀ ਜਾਰੀ ਕੀਤੇ ਗਏ ਹਨ। ਇਸ ‘ਚ ਯਾਤਰੀਆਂ ਨੂੰ ਸਫਰ ਦੌਰਾਨ ਆਪਣੇ ਸਰੀਰ ਨੂੰ ਪਹਾੜੀ ਮੌਸਮ ਮੁਤਾਬਕ ਢਾਲਣਾ ਪੈਂਦਾ ਹੈ। ਜੇਕਰ ਤੁਹਾਨੂੰ ਯਾਤਰਾ ਦੌਰਾਨ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਕੁਝ ਦੇਰ ਆਰਾਮ ਦਿਓ ਅਤੇ ਫਿਰ ਆਪਣੀ ਯਾਤਰਾ ਸ਼ੁਰੂ ਕਰੋ।’

Video