ਦੱਖਣੀ ਪਾਕਿਸਤਾਨ ‘ਚ ਬੁੱਧਵਾਰ ਰਾਤ ਨੂੰ ਚੱਲਦੀ ਟਰੇਨ ਦੇ ਡੱਬੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਬੱਚੇ ਲਾਪਤਾ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਰੇਲਵੇ ਦੇ ਬੁਲਾਰੇ ਕੋਮਲ ਰਾਸ਼ਿਦ ਨੇ ਦੱਸਿਆ ਕਿ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਤੋਂ ਲਗਭਗ 500 ਕਿਲੋਮੀਟਰ (300 ਮੀਲ) ਉੱਤਰ ਵੱਲ ਖੈਰਪੁਰ ਜ਼ਿਲੇ ‘ਚ ਟ੍ਰੇਨ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਟਰੇਨ ਦੇ ਕਈ ਹੋਰ ਡੱਬੇ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਟੀਵੀ ਫੁਟੇਜ ਵਿੱਚ ਰੇਲਗੱਡੀ ਦੇ ਕਈ ਸੜੇ ਹੋਏ ਹਿੱਸੇ ਦਿਖਾਈ ਦਿੱਤੇ, ਜੋ ਕਰਾਚੀ ਤੋਂ ਪੂਰਬੀ ਸ਼ਹਿਰ ਲਾਹੌਰ ਜਾ ਰਹੀ ਸੀ, ਜਦੋਂ ਇੱਕ ਕੋਚ ਵਿੱਚ ਅੱਗ ਲੱਗ ਗਈ। ਸਥਾਨਕ ਮੀਡੀਆ ਨੇ ਦੱਸਿਆ ਕਿ ਟਰੇਨ ਨੂੰ ਬੁੱਧਵਾਰ ਰਾਤ ਨੂੰ ਅੱਗ ਲੱਗ ਗਈ ਅਤੇ ਕਈ ਬੋਗੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ।