Global News India News

ਘਰ ਦੀ ਰੈਨੋਵੇਸ਼ਨ ‘ਤੇ 44 ਕਰੋੜ? ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਦੱਸਿਆ ਨਟਵਰਲਾਲ! ਹਲਫਨਾਮਾ ਸ਼ੇਅਰ ਕਰਕੇ ਯਾਦ ਦੁਆਏ ਵਾਅਦੇ

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ Aam Aadmi Party ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਪਰ ਤਿੱਖਾ ਹਮਲਾ ਬੋਲਿਆ ਹੈ। ਕੇਜਰੀਵਾਲ ਦੀ ਰਿਹਾਇਸ਼ ਦੀ ਰੈਨੋਵੇਸ਼ਨ ਉੱਪਰ 44 ਕਰੋੜ ਰੁਪਏ ਖਰਚਣ ਦੀਆਂ ਖਬਰਾਂ ਦਾ ਹਵਾਲਾ ਦਿੰਦਿਆਂ ਖਹਿਰਾ ਨੇ ਕਿਹਾ ਕਿ ਨਟਵਰਲਾਲ ਅਰਵਿੰਦ ਕੇਜਰੀਵਾਲ! ਮੈਨੂੰ ਨਹੀਂ ਲੱਗਦਾ ਕਿ ਇਸ ਨਕਲੀ ਇਨਕਲਾਬੀ ਬਾਰੇ ਹੋਰ ਕੁਝ ਕਹਿਣ ਦੀ ਲੋੜ ਹੈ? ਨਕਲੀ ਨਾਟਕ ਤੇ ਫਰਜ਼ੀ ਹਲਫਨਾਮੇ!

ਦਰਅਸਲ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੇ 7 ਜੂਨ 2013 ਦੇ ਹਲਫਨਾਮੇ ਨੂੰ ਝੂਠਾ ਦੱਸਦਿਆਂ ਅਪਲੋਡ ਕੀਤਾ ਹੈ। ਇਸ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਹਨ, ਜੋ ਕਾਂਗਰਸ ਅਨੁਸਾਰ ਸੱਚਾਈ ਤੋਂ ਕੋਹਾਂ ਦੂਰ ਹਨ।

ਕੇਜਰੀਵਾਲ ਨੇ ਆਪਣੇ ਹਲਫਨਾਮੇ ‘ਚ ਕਿਹਾ ਸੀ ਕਿ “ਉਹ ਲਾਲ ਬੱਤੀ ਵਾਲੀ ਗੱਡੀ ਨਹੀਂ ਲੈਣਗੇ। ਉਹ ਬੇਲੋੜੀ ਸੁਰੱਖਿਆ ਨਹੀਂ ਲੈਣਗੇ, ਕਿਉਂਕਿ ਸੁਰੱਖਿਆ ਬਲ ਨੇਤਾਵਾਂ ਦੀ ਸੁਰੱਖਿਆ ਲਈ ਨਹੀਂ, ਸਗੋਂ ਆਮ ਆਦਮੀ ਦੀ ਸੁਰੱਖਿਆ ਲਈ ਹੋਣੇ ਚਾਹੀਦੇ ਹਨ”। ਇਹ ਵੀ ਲਿਖਿਆ ਹੈ ਕਿ ਮੈਂ ਵੱਡਾ ਬੰਗਲਾ ਨਹੀਂ ਲਵਾਂਗਾ। ਇਸ ਤੋਂ ਇਲਾਵਾ ਕਈ ਹੋਰ ਵਾਅਦੇ ਵੀ ਲਿਖੇ ਹੋਏ ਹਨ।

ਸੁਖਪਾਲ ਖਹਿਰਾ ਨੇ ਹਲਫ਼ਨਾਮੇ ਨਾਲ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ, ਜੋ ਕਹਿੰਦੇ ਸਨ ਕਿ ਉਨ੍ਹਾਂ ਕੋਲ 4-5 ਕਮਰਿਆਂ ਵਾਲੇ ਘਰ ਤੋਂ ਵੱਡਾ ਘਰ ਨਹੀਂ ਹੋਵੇਗਾ, ਨੇ ਆਪਣੀ ਰਿਹਾਇਸ਼ ਦੇ ਨਵੀਨੀਕਰਨ ‘ਤੇ 44 ਕਰੋੜ 78 ਲੱਖ ਰੁਪਏ ਖਰਚ ਕੀਤੇ ਹਨ। ਇਸ ਸਬੰਧੀ ਕਰੀਬ 45 ਕਰੋੜ ਰੁਪਏ ਦੇ ਦਸਤਾਵੇਜ਼ਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਪੰਜਾਬ ਭਾਜਪਾ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਘੇਰਦੇ ਹੋਏ ਇੱਕ ਪੋਸਟ ਟਵੀਟ ਕੀਤਾ ਹੈ। ਇਸ ਵਿੱਚ ਵੀ ਆਪਣੇ ਮਹਿਲ ਨੂੰ ਸਜਾਉਣ ਲਈ 45 ਕਰੋੜ ਰੁਪਏ ਖਰਚ ਕਰਨ ਦੀ ਗੱਲ ਕਹੀ ਗਈ ਹੈ। ਇਸ ਤੋਂ ਸਾਫ਼ ਹੈ ਕਿ ਕਾਂਗਰਸ ਤੇ ਭਾਜਪਾ ਮਿਲ ਕੇ ‘ਆਪ’ ਦੇ ਦਾਅਵਿਆਂ ਦਾ ਪ੍ਰਚਾਰ ਕਰਕੇ ਜਲੰਧਰ ਲੋਕ ਸਭਾ ਉਪ ਚੋਣ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Video