ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਲਿਆ ਹੈ। ਉਨ੍ਹਾਂ PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ ਦਿੱਤੀ ਵਧਾਈ। ਤਿੰਨਾਂ ਨੂੰ ਇਨਾਮ ਵਜੋਂ 51 ਹਾਜ਼ਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹਨਾਂ ਵਿਦਿਆਰਥਣਾਂ ਦੇ ਅਧਿਆਪਕਾਂ ਨੂੰ ਵੀ ਕੀਤਾ ਸਨਮਾਨਿਤ ਜਾਵੇਗਾ। ਦੱਸ ਦਈਏ ਕਿ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨੇ ਪਹਿਲਾਂ ਸਥਾਨ ਅਤੇ ਗੁਰਅਕਿੰਤ ਕੌਰ ਨੇ 100 ਫੀਸਦ ਅੰਕਾਂ ਦੇ ਨਾਲ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਬੱਸੀਆਂ ਦੀ ਸਮਰਪ੍ਰੀਤ ਕੌਰ 99.67% ਦੇ ਅੰਕਾਂ ਦੇ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਕਲਾਸ ਦੇ ਨਤੀਜੇ ਆਏ…ਪਹਿਲੇ..ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਬੱਚੀਆਂ ਨੂੰ ਪੰਜਾਬ ਸਰਕਾਰ ਵੱਲੋਂ 51000-51000 ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ..ਇੰਨਾਂ ਵਿਦਿਆਰਥਣਾਂ ਦੇ ਅਧਿਆਪਕ ਵੀ ਸਨਮਾਨਿਤ ਕੀਤੇ ਜਾਣਗੇ …
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦੱਸਿਆ ਕਿ ਇਸ ਸਾਲ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ 98.01 ਫ਼ੀਸਦ ਰਿਹਾ। ਇਸ ਸਾਲ ਵੀ ਕੁੜੀਆਂ ਨੇ ਪ੍ਰੀਖਿਆ ’ਚ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਵਿਦਿਆਰਥੀ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ pseb.ac.in ਜਾਂ punjab.indiaresults.com ‘ਤੇ ਦੇਖ ਸਕਦੇ ਹਨ। ਵਿਦਿਆਰਥੀਆਂ ਨੂੰ ਸਿਰਫ਼ ਆਪਣਾ ਨਾਮ, ਰੋਲ ਨੰਬਰ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦਰਜ ਕਰਨ ਦੀ ਲੋੜ ਹੋਵੇਗੀ। ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ ਜਿਸ ਨੂੰ ਵਿਦਿਆਰਥੀ ਆਪਣੇ ਭਵਿੱਖ ਦੇ ਸੰਦਰਭ ਲਈ ਸੁਰੱਖਿਅਤ ਰੱਖ ਸਕਦਾ ਹੈ।