ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਲੋਕ WhatsApp ਦੀ ਵਰਤੋਂ ਕਰਦੇ ਹਨ। ਹੁਣ ਇਸ ਐਪ ਰਾਹੀਂ ਕੰਮ ਕਰਨਾ ਬਹੁਤ ਆਸਾਨ ਹੋ ਗਿਆ ਹੈ ਕਿਉਂਕਿ ਇਸ ਐਪ ਰਾਹੀਂ ਬਹੁਤ ਸਾਰੀਆਂ ਚੀਜ਼ਾਂ ਸਕਿੰਟਾਂ ਵਿੱਚ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚ ਜਾਂਦੀਆਂ ਹਨ। ਇਸ ਦੌਰਾਨ ਕੰਪਨੀ ਨੇ iOS ਯੂਜ਼ਰਸ ਨੂੰ ਐਪ ‘ਤੇ ਇੱਕ ਨਵਾਂ ਫੀਚਰ ਦਿੱਤਾ ਹੈ। ਮੇਟਾ ਨੇ ਪਲੇਅਸਟੋਰ ‘ਤੇ WhatsApp iOS 23.8.78 ਦਾ ਅਪਡੇਟਿਡ ਵਰਜ਼ਨ ਸਬਮਿਟ ਕੀਤਾ ਹੈ।
WhatsApp ਦੇ ਡੈਬਲਪਮੈਟ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਮੁਤਾਬਕ, WhatsApp ਨੇ iOS ਯੂਜ਼ਰਸ ਨੂੰ ਪੋਲ ਲਈ ਨਵਾਂ ਆਪਸ਼ਨ ਦਿੱਤਾ ਹੈ। ਨਵੇਂ ਫੀਚਰ ਦੇ ਤਹਿਤ ਯੂਜ਼ਰ ਪੋਲ ਦੀ ਪ੍ਰਤੀਕਿਰਿਆ ਨੂੰ ਸੀਮਤ ਕਰ ਸਕਦੇ ਹਨ। ਮਤਲਬ ਕਿ ਤੁਸੀਂ ਮਲਟੀਪਲ ਰਿਸਪਾਂਸ ਦੇ ਵਿਕਲਪ ਨੂੰ ਬੰਦ ਕਰ ਸਕਦੇ ਹੋ।
ਹੁਣ ਤੱਕ ਐਪ ‘ਤੇ ਅਜਿਹਾ ਹੁੰਦਾ ਸੀ ਕਿ ਜੇਕਰ ਯੂਜ਼ਰ ਕਿਸੇ ਪੋਲ ਸਵਾਲ ਨੂੰ ਕਿਤੇ ਪਾਉਂਦੇ ਸੀ, ਤਾਂ ਲੋਕ ਕਈ ਜਵਾਬ ਦੇ ਸਕਦੇ ਸਨ ਯਾਨੀ ਇੱਕ ਤੋਂ ਵੱਧ ਜਵਾਬ ਦੇ ਪਾਉਂਦੇ ਸੀ। ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਪੋਲ ਸਵਾਲ ‘ਚ ਸਿਰਫ ਇੱਕ ਜਵਾਬ ਦਰਜ ਕਰ ਸਕਣਗੇ।
ਇਸ ਫੀਚਰ ਦੇ ਆਉਣ ਤੋਂ ਬਾਅਦ ਹੁਣ ਪੋਲ ਸਵਾਲ ਦਾ ਨਤੀਜਾ ਬਿਹਤਰ ਹੋਵੇਗਾ ਕਿਉਂਕਿ ਹੁਣ ਤੱਕ ਯੂਜ਼ਰਸ ਨੂੰ ਕਈ ਜਵਾਬਾਂ ਕਾਰਨ ਸਹੀ ਜਵਾਬ ਨਹੀਂ ਮਿਲ ਸਕਿਆ ਸੀ।
ਜਲਦ ਮਿਲੇਗਾ ਇਹ ਫੀਚਰ
ਵ੍ਹੱਟਸਐਪ ਫਿਲਹਾਲ ਕਈ ਨਵੇਂ ਫੀਚਰਸ ‘ਤੇ ਕੰਮ ਕਰ ਰਿਹਾ ਹੈ, ਜਿਨ੍ਹਾਂ ‘ਚੋਂ ਇੱਕ ਚੈਟ ਲੌਕ ਫੀਚਰ ਹੈ। ਚੈਟ ਲੌਕ ਫੀਚਰ ਦੇ ਤਹਿਤ ਯੂਜ਼ਰਸ ਆਪਣੀ ਚੈਟ ਨੂੰ ਲੌਕ ਕਰ ਸਕਣਗੇ। ਜੇਕਰ ਤੁਸੀਂ ਕਿਸੇ ਵੀ ਇੱਕ ਚੈਟ ਨੂੰ ਦੂਜੇ ਲੋਕਾਂ ਤੋਂ ਲੁਕਾਉਣਾ ਚਾਹੁੰਦੇ ਹੋ ਜਾਂ ਸਿਰਫ਼ ਇਹ ਨਹੀਂ ਚਾਹੁੰਦੇ ਕਿ ਕੋਈ ਇਸਨੂੰ ਪੜ੍ਹੇ, ਤਾਂ ਤੁਸੀਂ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਚੈਟ ਨੂੰ ਲੌਕ ਕਰਨ ਦੇ ਯੋਗ ਹੋਵੋਗੇ। ਇਸ ਦੇ ਲਈ ਤੁਸੀਂ ਫਿੰਗਰਪ੍ਰਿੰਟ, ਪਾਸਵਰਡ ਆਦਿ ਦੀ ਵਰਤੋਂ ਕਰ ਸਕਦੇ ਹੋ।
ਇਸ ਤੋਂ ਇਲਾਵਾ ਜਲਦ ਹੀ ਟੈਬਲੇਟ ਯੂਜ਼ਰਸ ਨੂੰ ‘ਸਾਈਡ ਬਾਏ ਸਾਈਡ’ ਆਪਸ਼ਨ ਨੂੰ ਬੰਦ ਕਰਨ ਦਾ ਆਪਸ਼ਨ ਮਿਲੇਗਾ। ਵ੍ਹੱਟਸਐਪ ਰਾਹੀਂ ਇਸ ਸਾਲ ਟੈਬਲੇਟ ਯੂਜ਼ਰਸ ਲਈ ਸਾਈਡ ਬਾਇ ਸਾਈਡ ਫੀਚਰ ਜਾਰੀ ਕੀਤਾ ਗਿਆ ਸੀ, ਜਿਸ ਦੇ ਤਹਿਤ ਉਹ ਇੱਕ ਸਮੇਂ ਵਿੱਚ ਦੋ ਕੰਮ ਕਰ ਸਕਦੇ ਹਨ। ਯਾਨੀ ਖੱਬੇ ਪਾਸੇ ਚੈਟ ਲਿਸਟ ਅਤੇ ਸੱਜੇ ਪਾਸੇ ਚੈਟ ਵਿੰਡੋ ਹੈ।