India News

ਚੰਡੀਗੜ੍ਹ ‘ਚ ਖੋਲ੍ਹਿਆ ਦੇਸ਼ ਦਾ ਪਹਿਲਾ ਏਅਰ ਫੋਰਸ ਹੈਰੀਟੇਜ ਸੈਂਟਰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਉਦਘਾਟਨ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਵਿਖੇ ਬਣੇ ਭਾਰਤੀ ਹਵਾਈ ਸੈਨਾ ਦੇ ਪਹਿਲੇ ਵਿਰਾਸਤੀ ਕੇਂਦਰ ਦਾ ਉਦਘਾਟਨ ਕੀਤਾ। ਸਵੇਰੇ ਉਹ ਸਰਕਾਰੀ ਪ੍ਰੈੱਸ ਭਵਨ ਸੈਕਟਰ-18 ਵਿਖੇ ਬਣਾਏ ਗਏ ਹਵਾਈ ਸੈਨਾ ਦੇ ਪਹਿਲੇ ਵਿਰਾਸਤੀ ਕੇਂਦਰ ਪਹੁੰਚੇ। ਉਨ੍ਹਾਂ ਨਾਲ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੇ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਹਨ।

ਇਸ ਦੌਰਾਨ ਰੱਖਿਆ ਮੰਤਰੀ ਨੇ ਇੱਥੇ ਸਥਾਪਤ ਮਿਗ 21 ਦਾ ਜਾਇਜ਼ਾ ਲਿਆ। ਉਹ ਕਾਕਪਿਟ ਵਿੱਚ ਬੈਠੇ ਅਤੇ ਮਿਗ 21 ਦੇ ਬਾਹਰ ਇੱਕ ਗਰੁੱਪ ਫੋਟੋ ਲਈ ਪੋਜ਼ ਵੀ ਦਿੱਤਾ। ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਵੀ ਮੌਜੂਦ ਹਨ। ਦੱਸ ਦਈਏ ਕਿ ਵਿਰਾਸਤੀ ਕੇਂਦਰ ਦੇ ਬਾਹਰ ਚਿੱਟਾ ਟੈਂਟ ਲਗਾਇਆ ਗਿਆ ਹੈ। ਟਰੈਫਿਕ ਮੋੜਨ ਕਾਰਨ ਮੱਧ ਮਾਰਗ ਸਥਿਤ ਸੈਕਟਰ 9 ਵਿੱਚ ਜਾਮ ਲੱਗ ਗਿਆ।

ਮੋਬਾਈਲ ਐਪ ਰਾਹੀਂ ਬੁੱਕਿੰਗ

ਰੱਖਿਆ ਮੰਤਰੀ ਰਾਜਨਾਥ ਸਿੰਘ ਏਅਰ ਫੋਰਸ ਹੈਰੀਟੇਜ ਸੈਂਟਰ ਦੇ ਉਦਘਾਟਨ ਤੋਂ ਬਾਅਦ ਪੂਰੇ ਕੇਂਦਰ ਦਾ ਦੌਰਾ ਕਰਨਗੇ। ਪਰ ਆਮ ਲੋਕ ਮੰਗਲਵਾਰ ਤੋਂ ਹੀ ਇੱਥੇ ਦਾਖਲ ਹੋ ਸਕਣਗੇ। ਹਾਲਾਂਕਿ ਇੱਥੇ ਆਉਣ ਲਈ ਸੋਮਵਾਰ ਤੋਂ ਮੋਬਾਈਲ ਐਪ ਰਾਹੀਂ ਬੁਕਿੰਗ ਸ਼ੁਰੂ ਹੋ ਜਾਵੇਗੀ। ਰੱਖਿਆ ਮੰਤਰੀ ਦੇ ਨਾਲ ਹਵਾਈ ਸੈਨਾ ਦੇ ਕਈ ਵੀਵੀਆਈਪੀ ਵੀ ਮੌਜੂਦ ਰਹਿਣਗੇ।

ਏਅਰਫੋਰਸ ਹੈਰੀਟੇਜ ਸੈਂਟਰ ਦੇ ਨਿਯਮ

1. ਇੱਕ ਦਿਨ ਵਿੱਚ 75 ਲੋਕ ਸਿਮੂਲੇਟਰ ‘ਤੇ ਲੜਾਕੂ ਜਹਾਜ਼ ਉਡਾਉਣ ਦਾ ਅਨੁਭਵ ਕਰ ਸਕਣਗੇ, ਫੀਸ 295 ਰੁਪਏ ਹੈ।
2. ਲੋਕ ਇੱਥੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਆ ਸਕਣਗੇ।
3. ਏਅਰ ਫੋਰਸ ਹੈਰੀਟੇਜ ਸੈਂਟਰ ਦਾ ਦੌਰਾ ਕਰਨ ਲਈ ਕੁੱਲ ਤਿੰਨ ਸਲਾਟ, ਹਰੇਕ ਸਲਾਟ ਵਿੱਚ 25 ਲੋਕ ਆਉਣ ਦੇ ਯੋਗ ਹੋਣਗੇ।
4. ਤਿੰਨੋਂ ਸਲਾਟਾਂ ਦਾ ਸਮਾਂ ਸਵੇਰੇ 10 ਵਜੇ, ਦੁਪਹਿਰ 12 ਵਜੇ ਅਤੇ ਦੁਪਹਿਰ 3 ਵਜੇ ਦਾ ਹੋਵੇਗਾ।
5. ਸਿਮੂਲੇਟਰ ਦਾ ਤਜਰਬਾ ਕੀਤੇ ਬਿਨਾਂ ਸਿਰਫ਼ ਕੇਂਦਰ ਦਾ ਦੌਰਾ ਕਰਨ ਵਾਲੋ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 50 ਰੁਪਏ ਦੀ ਫੀਸ ਹੈ।
6. 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਦਾਖਲਾ ਮੁਫਤ ਰੱਖਿਆ ਗਿਆ ਹੈ।
7. ਕੇਂਦਰ ਅਤੇ ਸਿਮੂਲੇਟਰਾਂ ਦਾ ਦੌਰਾ ਕਰਨ ਲਈ ਬੁਕਿੰਗ ਸੈਰ-ਸਪਾਟਾ ਵਿਭਾਗ ਦੀ ਮੋਬਾਈਲ ਐਪ ਰਾਹੀਂ ਕੀਤੀ ਜਾ ਸਕਦੀ ਹੈ।

Video