India News

ਜਲਦ ਹੀ ਜਲੰਧਰ ‘ਚ ਸ਼ੁਰੂ ਹੋਵੇਗੀ ਮਹਿਲਾ ਹਾਕੀ ਅਕਾਦਮੀ- CM ਮਾਨ ਨੇ ਦਿੱਤੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੁਰਜੀਤ ਹਾਕੀ ਸੁਸਾਈਟੀ ਵੱਲੋਂ ਜਲੰਧਰ ਵਿੱਚ ਖਰਾਬ ਫਲੱਡ ਲਾਈਟਾਂ ਨੂੰ ਨਵੀਆਂ ਐੱਲ.ਈ.ਡੀ. ਨਾਲ ਤਬਦੀਲ ਕਰਨ ਅਤੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਮਹਿਲਾ ਹਾਕੀ ਅਕਾਦਮੀ ਖੋਲ੍ਹਣ ਦੀਆਂ ਮੰਗਾਂ ‘ਤੇ ਤਤਕਾਲ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ।

ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਨੇ ਐਤਵਾਰ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੀਟਿੰਗ ਦੌਰਾਨ ਹਾਕੀ ਦੀ ਖੇਡ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਸਾਲ 2006 ਵਿੱਚ ਲਗਾਏ ਗਏ ਬਲਬਾਂ ‘ਤੇ ਆਧਾਰਿਤ ਨੁਕਸਦਾਰ ਫਲੱਡ ਲਾਈਟਾਂ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ, ​​ਜਲੰਧਰ ਨੂੰ ਨਵੀਂ ਐਲਈਡੀ ਤਕਨੀਕ ਨਾਲ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ 75 ਫੀਸਦੀ ਬਿਜਲੀ ਦੀ ਬੱਚਤ ਹੋਵੇਗੀ।

ਉਨ੍ਹਾਂ ਸੀ.ਐੱਮ. ਮਾਨ ਨੂੰ ਇੱਕ ਮੰਗ ਪੱਤਰ ਸੌਂਪ ਕੇ ਕਿਹਾ ਕਿ ਪੰਜਬਾ ਵਿੱਚ ਮਹਿਲਾ ਹਾਕੀ ਦੇ ਪੱਧਰ ਵਿੱਚ ਭਾਰੀ ਗਿਰਾਵਟ ਨੂੰ ਧਿਆਨ ਵਿੱਚ ਰਖਦੇ ਹੋਏ, ਪੰਜਾਬ ਸਰਾਕਰ ਵੱਲੋਂ 12 ਅਗਸਤ 2021 ਨੂੰ ਟੋਕਿਓ ਓਲੰਪਿਕ 2020 ਵਿੱਚ ਮੈਡਲ ਜਿੱਤਣ ਵਾਲੇ ਰਾਜ ਦੇ ਖਿਡਾਰੀਆਂ ਨੂੰ ਸਨਮਾਨਤ ਕਰਦੇ ਸਮੇਂ ਜਲੰਧਰ ਵਿੱਚ ਚੱਲ ਰਹੀ ਪੁਰਸ਼ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕਾਦਮੀ ਦੀ ਤਰਜ ‘ਤੇ ਮਹਿਲਾ ਹਾਕੀ ਅਕਾਦਮੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਫੈਸਲੇ ਨੂੰ ਅਜੇ ਲਾਗੂ ਨਹੀਂ ਕੀਤਾ ਗਿਆ, ਜੋ ਤੁਰੰਤ ਲਾਗੂ ਕੀਤਾ ਜਾਏ।

ਸੀ.ਐੱਮ. ਮਾਨ ਨੇ ਇਸੇ ਦੌਰਾਨ ਕਿਹਾ ਕਿ ਹਾਕੀ ਦੀ ਖੇਡ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਪੰਜਾਬ ਸਰਕਾਰ ਹਾਕੀ ਦੇ ਵਿਕਾਸ ਲਈ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਇ੍ਹਾਂ ਦੋਵਾਂ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ।

Video