India News

CBI ਨੇ ਆਰੀਅਨ ਖਾਨ ਨੂੰ ਗ੍ਰਿਫਤਾਰ ਕਰਨ ਵਾਲੇ ਸਮੀਰ ਵਾਨਖੇੜੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਕੀਤਾ ਦਰਜ

ਸੀਬੀਆਈ ਨੇ ਆਰੀਅਨ ਖਾਨ ਕਰੂਜ਼ ਕੇਸ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੁੰਬਈ ਐੱਨਸੀਬੀ ਦੇ ਸਾਬਕਾ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਅਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਇਸ ਮਾਮਲੇ ‘ਚ ਮੁੰਬਈ, ਦਿੱਲੀ, ਰਾਂਚੀ (ਝਾਰਖੰਡ) ਅਤੇ ਕਾਨਪੁਰ (ਉੱਤਰ ਪ੍ਰਦੇਸ਼) ‘ਚ 29 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।

ਵਾਨਖੇੜੇ ਨੇ ਆਰੀਅਨ ਖਾਨ ਨੂੰ ਕੀਤਾ ਸੀ ਗ੍ਰਿਫਤਾਰ

ਤੁਹਾਨੂੰ ਦੱਸ ਦੇਈਏ ਕਿ ਸਮੀਰ ਵਾਨਖੇੜੇ ਨੇ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀ ਹੁੰਦਿਆਂ ਦੋ ਸਾਲ ਪਹਿਲਾਂ ਕਥਿਤ ਕਰੂਜ਼ ਡਰੱਗਜ਼ ਮਾਮਲੇ ਵਿੱਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਵਾਨਖੇੜੇ NCB ਦੇ ਮੁੰਬਈ ਜ਼ੋਨਲ ਮੁਖੀ ਸਨ ਜਦੋਂ ਉਨ੍ਹਾਂ ਨੇ ਕਰੂਜ਼ ‘ਤੇ ਛਾਪਾ ਮਾਰਿਆ ਸੀ।

ਆਰੀਅਨ ਨੂੰ ਚਾਰ ਹਫ਼ਤੇ ਜੇਲ੍ਹ ਵਿੱਚ ਕੱਟਣੇ ਪਏ

ਆਰੀਅਨ ਖਾਨ ਨੂੰ ਇਸ ਮਾਮਲੇ ਵਿੱਚ ਚਾਰ ਹਫ਼ਤੇ ਜੇਲ੍ਹ ਵਿੱਚ ਕੱਟਣੇ ਪਏ ਸਨ। ਆਰੀਅਨ ਨੂੰ ਡਰੱਗ ਵਿਰੋਧੀ ਏਜੰਸੀ ਨੇ ਮਈ 2022 ਵਿੱਚ ‘ਕਾਫ਼ੀ ਸਬੂਤਾਂ ਦੀ ਘਾਟ’ ਕਾਰਨ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਸੀ।

ਸੀਬੀਆਈ ਨੇ ਵਾਨਖੇੜੇ ‘ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ

ਵਾਨਖੇੜੇ ‘ਤੇ ਸ਼ਾਹਰੁਖ ਖਾਨ ਦੇ ਪਰਿਵਾਰ ਤੋਂ 25 ਕਰੋੜ ਰੁਪਏ ਮੰਗਣ ਅਤੇ ਉਸ ਤੋਂ 50 ਲੱਖ ਰੁਪਏ ਲੈਣ ਦਾ ਦੋਸ਼ ਹੈ। ਸੀਬੀਆਈ ਨੇ ਵਾਨਖੇੜੇ ਅਤੇ ਤਿੰਨ ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਮੁੰਬਈ, ਦਿੱਲੀ, ਰਾਂਚੀ (ਝਾਰਖੰਡ) ਅਤੇ ਕਾਨਪੁਰ (ਉੱਤਰ ਪ੍ਰਦੇਸ਼) ਵਿੱਚ 29 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ।

Video