India News

CCI ਨੂੰ ਮਿਲੀ ਚੇਅਰਪਰਸਨ, IAS ਰਵਨੀਤ ਕੌਰ ਦੀ ਪੰਜ ਸਾਲ ਲਈ ਹੋਈ ਨਿਯੁਕਤੀ

ਸਰਕਾਰ ਵੱਲੋਂ ਰਵਨੀਤ ਕੌਰ ਨੂੰ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (CCI) ਦੀ ਚੇਅਰਪਰਸਨ ਬਣਾਇਆ ਗਿਆ ਹੈ। ਇਹ ਜਾਣਕਾਰੀ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸਾਬਕਾ ਚੇਅਰਪਰਸਨ ਅਸ਼ੋਕ ਕੁਮਾਰ ਗੁਪਤਾ ਦੇ ਅਕਤੂਬਰ 2022 ਨੂੰ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਦਾ ਕੋਈ ਫੁੱਲ-ਟਾਈਮ ਚੇਅਰਪਰਸਨ ਨਹੀਂ ਸੀ, ਉਦੋਂ ਤੋਂ ਸੀਸੀਆਈ ਮੈਂਬਰ ਸੰਗੀਤਾ ਵਰਮਾ ਚੇਅਰਪਰਸਨ ਵਜੋਂ ਕੰਮ ਕਰ ਰਹੀ ਸੀ।

ਰਵਨੀਤ ਕੌਰ ਪੰਜਾਬ ਕੇਡਰ ਦੀ 1988 ਬੈਚ ਦੀ ਆਈਏਐਸ ਅਧਿਕਾਰੀ ਹੈ। 15 ਮਈ ਨੂੰ ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਪੰਜ ਸਾਲ ਜਾਂ 65 ਸਾਲ ਦੀ ਉਮਰ ਪੂਰੀ ਹੋਣ ਤੱਕ ਜਾਂ ਅਗਲੇ ਹੁਕਮਾਂ ਤਕ ਜੋ ਵੀ ਪਹਿਲਾਂ ਹੋਵੇ, ਲਈ ਹੋਵੇਗੀ। ਬਤੌਰ ਚੇਅਰਪਰਸਨ ਰਵਨੀਤ ਕੌਰ ਨੂੰ 4.50 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ ਤੇ ਇਸ ਵਿੱਚ ਘਰ ਅਤੇ ਕਾਰ ਸ਼ਾਮਲ ਨਹੀਂ ਹੈ।

ਕੀ ਹੈ CCI ?

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਵੈਬਸਾਈਟ ਅਨੁਸਾਰ ਭਾਰਤ ਸਰਕਾਰ ਵੱਲੋਂ ਕੰਪੀਟਿਸ਼ਨ ਕਮਿਸ਼ਨ ਆਫ ਇੰਡੀਆ ਦਾ ਗਠਨ ਭਾਰਤ ਸਰਕਾਰ ਵੱਲੋਂ ਮਾਰਚ 2009 ‘ਚ ਕੰਪੀਟਿਸ਼ਨ ਐਕਟ 2002 ਤਹਿਤ ਐਕਟ ਦੇ ਪ੍ਰਸ਼ਾਸਨ, ਸੰਚਾਲਨ ਤੇ ਡਾਇਰੈਕਟੋਰੇਟ ਲਈ ਕੀਤਾ ਗਿਆ ਹੈ। ਇਸ ਦਾ ਉਦੇਸ਼ ਮੁਕਾਬਲੇ ‘ਤੇ ਉਲਟ ਅਸਰ ਪਾਉਣ ਵਾਲੇ ਵਿਵਹਾਰਾਂ ਨੂੰ ਰੋਕਣਾ, ਬਜ਼ਾਰਾਂ ‘ਚ ਮੁਕਾਬਲੇ ਦਾ ਸੰਵਰਧਨ ਤੇ ਉਸ ਨੂੰ ਬਣਾਈ ਰੱਖਣਾ, ਯੂਜ਼ਰਜ਼ ਦੇ ਹਿੱਤਾਂ ਦੀ ਸੁਰੱਖਿਆ ਤੇ ਵਪਾਰ ਦੀ ਆਜ਼ਾਦੀ ਯਕੀਨੀ ਬਣਾਉਣੀ ਹੈ।

Video