Global News

Shubman Gill ਨੂੰ ਵੱਡਾ ਝਟਕਾ, ICC ਨੇ ਕ੍ਰਿਕਟਰ ‘ਤੇ ਲਗਾਇਆ ਭਾਰੀ ਜੁਰਮਾਨਾ, ਜਾਣੋ ਮਾਮਲਾ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦਾ ਅੰਪਾਇਰ ਦੇ ਫੈਸਲੇ ‘ਤੇ ਸਵਾਲ ਚੁੱਕਣਾ ਭਾਰੀ ਪੈ ਗਿਆ ਹੈ। ਦੱਸ ਦੇਈਏ ਕਿ ਆਈਸੀਸੀ ਨੇ ਇਸ ਐਕਟ ਲਈ ਗਿੱਲ ਦੀ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਹੈ। ਇਹ ਘਟਨਾ ਮੈਚ ਦੇ ਚੌਥੇ ਦਿਨ ਦੀ ਹੈ, ਜਦੋਂ ਟੀਮ ਇੰਡੀਆ ਆਪਣੀ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰ ਰਹੇ ਸੀ। ਦਰਅਸਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੌਰਾਨ ਸ਼ੁਬਮਨ ਗਿੱਲ ਕਾਫੀ ਚਰਚਾ ‘ਚ ਸਨ। ਭਾਰਤ ਦੀ ਦੂਜੀ ਪਾਰੀ ਦੀ ਬੱਲੇਬਾਜ਼ੀ ਕਰਦੇ ਹੋਏ ਗਿੱਲ ਸਲਿੱਪ ਕੈਚ ਰਾਹੀਂ ਆਊਟ ਹੋ ਗਏ। ਕ੍ਰਿਕਟਰ ਦਾ ਇਹ ਕੈਚ ਆਸਟ੍ਰੇਲੀਆਈ ਖਿਡਾਰੀ ਕੈਮਰਨ ਗ੍ਰੀਨ ਨੇ ਫੜਿਆ ਸੀ। ਜਿਸ ਤੋਂ ਬਾਅਦ ਤੀਜੇ ਅੰਪਾਇਰ ਨੇ ਗਿੱਲ ਨੂੰ ਆਊਟ ਘੋਸ਼ਿਤ ਕਰ ਦਿੱਤਾ ਸੀ।

ਚੌਥੇ ਦਿਨ ਦੀ ਖੇਡ ਖਤਮ ਹੋਣ ਦੇ 15 ਮਿੰਟ ਬਾਅਦ ਗਿੱਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਅੰਪਾਇਰ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਦੀ ਇਸ ਪੋਸਟ ‘ਤੇ ਹੁਣ ICC ਨੇ ਵੱਡਾ ਐਕਸ਼ਨ ਲਿਆ ਹੈ। ਕਿਉਂਕਿ ਸੋਸ਼ਲ ਮੀਡੀਆ ‘ਤੇ ਕਿਸੇ ਵੀ ਤਰ੍ਹਾਂ ਦਾ ਮੈਚ ਪੋਸਟ ਕਰਨਾ ਵੀ ‘ਕੋਡ ਆਫ ਕੰਡਕਟ’ ਦੇ ਦਾਇਰੇ ‘ਚ ਆਉਂਦਾ ਹੈ।

ਦੱਸ ਦੇਈਏ ਕਿ ਸ਼ੁਭਮਨ ਗਿੱਲ ਨੇ ਆਪਣੇ ਕੈਚ ਆਊਟ ਹੋਣ ਦੇ ਫੈਸਲੇ ਖਿਲਾਫ ਟਵਿੱਟਰ ਅਤੇ ਇੰਸਟਾਗ੍ਰਾਮ ਦੋਵਾਂ ‘ਤੇ ਪੋਸਟ ਕੀਤਾ। ਗਿੱਲ ਨੇ ਕੈਮਰੌਨ ਗ੍ਰੀਨ ਦੀ ਕੈਚ ਫੜਦੇ ਹੋਏ ਫਰੰਟ-ਆਨ ਐਂਗਲ ਤਸਵੀਰ ਟਵੀਟ ਕੀਤਾ। ਉਨ੍ਹਾਂ ਨੇ ਤਾੜੀਆਂ ਦੇ ਇਮੋਜੀ ਦੇ ਨਾਲ ਇੰਸਟਾਗ੍ਰਾਮ ਸਟੋਰੀ ‘ਤੇ ਕੈਚ ਦੀ ਇੱਕ ਫੋਟੋ ਪੋਸਟ ਕੀਤੀ। ਉਨ੍ਹਾਂ ਦੀ ਇਹ ਪੋਸਟ ਵਿਵਾਦ ਨੂੰ ਹੋਰ ਵਧਾ ਦਿੱਤਾ।

ਆਈਸੀਸੀ ਵੱਲੋਂ ਦੱਸਿਆ ਗਿਆ ਕਿ ਸ਼ੁਭਮਨ ਗਿੱਲ ਨੂੰ ਟੈਸਟ ਦੇ ਚੌਥੇ ਦਿਨ ਆਊਟ ਕਰਨ ਦੇ ਫੈਸਲੇ ਦੀ ਆਲੋਚਨਾ ਕਰਨ ਲਈ ਸਜ਼ਾ ਦਾ ਸਾਹਮਣਾ ਕਰਨਾ ਪਿਆ। ਗਿੱਲ ਨੇ ਆਰਟੀਕਲ 2.7 ਦੀ ਉਲੰਘਣਾ ਕੀਤੀ ਹੈ, ਜੋ ਕਿਸੇ ਅੰਤਰਰਾਸ਼ਟਰੀ ਮੈਚ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਜਨਤਕ ਆਲੋਚਨਾ ਨਾਲ ਸੰਬੰਧਿਤ ਹੈ। ਇਸ ਕਾਰਨ ਉਨ੍ਹਾਂ ‘ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।

Video