Global News Local News
ਪਿਛਲੇ ਤਿੰਨ ਮਹੀਨਿਆਂ ਵਿੱਚ ਰਿਟੇਲਰਾਂ ਦੀ ਵਿਕਰੀ ਟਾਰਗੇਟਸ ਦੀ ਰਿਪੋਰਟ ਦੇ ਅਨੁਸਾਰ, ਕੱਪੜਿਆਂ ਅਤੇ ਟਿਕਾਊ ਵਸਤੂਆਂ ਦੀ ਵਿਕਰੀ ਵਿੱਚ ਭਾਰੀ ਗਿਰਾਵਟ ।
ਰਿਟੇਲਰਾਂ ਦੀ ਰਿਪੋਰਟ ਦੇ ਅਨੁਸਾਰ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਨੇ ਵਿਕਰੀ ਨੂੰ ਘਟਾਇਆ ਹੈ ।
ਵੱਧ ਰਿਹਾ ਆਰਥਿਕ ਦਬਾਅ ਰਿਟੇਲਰਜ਼ ਨੂੰ ਆਪਣੇ ਭਵਿੱਖ ਦਾ ਮੁਲਾਂਕਣ ਕਰਨ ਲਈ ਮਜਬੂਰ ਕਰ ਰਿਹਾ ਹੈ, ਕਿਉਂਕਿ ਜ਼ਿਆਦਾਤਰ ਕਾਰੋਬਾਰ ਆਪਣੇ ਵਿਕਰੀ ਟਾਰਗੇਟਸ (sales targets) ਨੂੰ ਪੂਰਾ ਨਹੀਂ ਕਰ ਰਹੇ ਹਨ।
ਰਿਟੇਲ NZ ਨੇ ਇਕ ਨਵੀਂ ਰਿਪੋਰਟ ਵਿਚ ਕਿਹਾ ਕਿ “ਮੌਜੂਦਾ ਸਥਿਤੀ ਦੇ ਕਾਰਨ, ਇਕ ਤਿਹਾਈ ਤੋਂ ਵੱਧ ਰਿਟੇਲਰਜ਼ ਨੂੰ ਭਰੋਸਾ ਨਹੀਂ ਹੈ ਕਿ ਉਹ ਅਗਲੇ 12 ਮਹੀਨਿਆਂ ਵਿਚ ਬਚ ਸਕਦੇ ਹਨ । ” 
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਰਿਟੇਲਰਜ਼ ਨੇ ਡੇਟਾ ਵਿਚ ਯੋਗਦਾਨ ਪਾਇਆ ਹੈ, ਵਿਕਰੀ ਦੇ ਟਾਰਗੇਟਸ  ਨੂੰ 59 ਪ੍ਰਤੀਸ਼ਤ ਰਿਟੇਲਰ ਨੇ ਪੂਰਾ ਨਹੀਂ ਕੀਤਾ, ਪਿਛਲੀ ਤਿਮਾਹੀ ਵਿਚ ਇਹ ਵਿਕਰੀ ਟਾਰਗੇਟਸ 44 ਫੀਸਦੀ ਸੀ।

Retail NZ   ਦੇ ਮੁੱਖ ਕਾਰਜਕਾਰੀ Greg Harford ਨੇ ਕਿਹਾ ਕਿ ਇਹ ਖੇਤਰ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਦੇ ਪ੍ਰਭਾਵ ਨੂੰ ਮਹਿਸੂਸ ਕਰ ਰਿਹਾ ਹੈ ਅਤੇ ਖਪਤਕਾਰਾਂ ਨੇ ਕੋਈ ਖਰਚਾ ਨਹੀਂ ਕੀਤਾ ਹੈ।

Video