ਮਿਲੀ ਜਾਣਕਾਰੀ ਅਨੁਸਾਰ ਆਕਲੈਂਡ ਹਵਾਈ ਅੱਡੇ ‘ਤੇ ਕੰਮ ਕਰਦੀ ਨਾਮੀ ਟੈਕਸੀ ਕੰਪਨੀ ਦੇ ਡਰਾਇਵਰਾਂ ਨੇ ਕੰਪਨੀ ਦੀ ਧੱਕੇਸ਼ਾਹੀ ਖ਼ਿਲਾਫ਼ ਹੜਤਾਲ ਕੀਤੀ ਹੈ। ਹੜਤਾਲ ਦਾ ਕਾਰਨ ਕੰਪਨੀ ਵੱਲੋਂ ਹਫ਼ਤਾਵਰੀ ਫੀਸ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ । ਇੱਥੋਂ ਤੱਕ ਕਿ ਕੰਪਨੀ ਨੇ ਇੱਕ ਡਰਾਈਵਰ ਕੱਢ ਦਿੱਤਾ ਤਾਂ ਸਾਰੇ ਡਰਾਈਵਰਾਂ ਨੇ ਸਾਥ ਦਿੰਦਿਆਂ ਹੜਤਾਲ ਕਰ ਕੰਮ ਬੰਦ ਕਰ ਦਿੱਤਾ ਹੈ।ਹੋਰ ਜਾਣਕਾਰੀ ਸਮੇਂ ਸਮੇਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਆਸ ਕਰਦੇ ਹਾਂ ਕਿ ਕੰਪਨੀ ਡਰਾਇਵਰਾਂ ਨਾਲ ਜਲਦ ਕੋਈ ਵਿਚੱਲਾ ਹੱਲ ਕੱਢਣ ਲਈ ਯਤਨ ਕਰੇਗੀ ।